ਆਈਸੀਸੀ ਨੇ ਬਠਿੰਡਾ ਦੇ ਅੰਪਾਇਰ ਜਤਿਨ ਕਸ਼ਯਪ ’ਤੇ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ

Must read


ਦੁਬਈ, 22 ਮਈ

ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਬਠਿੰਡਾ ਦੇ ਅੰਪਾਇਰ ਜਤਿਨ ਕਸ਼ਯਪ ’ਤੇ 2022 ਵਿੱਚ ਹੋਏ ਅੰਤਰਰਾਸ਼ਟਰੀ ਮੈਚਾਂ ਦੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਆਈਸੀਸੀ ਨੇ ਉਨ੍ਹਾਂ ਘਟਨਾਵਾਂ ਦਾ ਵੇਰਵਾ ਨਹੀਂ ਦਿੱਤਾ ਜਿਸ ਕਾਰਨ ਕਸ਼ਯਪ ‘ਤੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੇ ਤਹਿਤ ਦੋਸ਼ ਲਗਾਇਆ ਗਿਆ ਸੀ। ਕਸ਼ਯਪ ਨੇ ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਮੈਚਾਂ ਵਿੱਚ ਸੇਵਾਵਾਂ ਦਿੱਤੀਆਂ ਹਨ ਉਹ ਭਾਰਤੀ ਕ੍ਰਿਕਟ ਬੋਰਡ  ਦੇ ਪੈਨਲ ਵਿੱਚ ਨਹੀਂ ਹੈ। ਕਸ਼ਯਪ ਨੇ ਪਿਛਲੇ ਚਾਰ ਸਾਲਾਂ ਤੋਂ ਜ਼ਿਲ੍ਹਾ ਪੱਧਰੀ ਮੈਚਾਂ ਵਿੱਚ ਵੀ ਅੰਪਾਇਰਿੰਗ ਨਹੀਂ ਕੀਤੀ ਹੈ ਅਤੇ ਆਈਸੀਸੀ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਤੋਂ ਜਾਣਕਾਰੀ ਮੰਗਣ ਤੋਂ ਪਹਿਲਾਂ ਉਹ ਲੰਬੇ ਸਮੇਂ ਤੋਂ ਸਟੇਟ ਕ੍ਰਿਕਟ ਅੰਪਾਇਰਿੰਗ ਸਰਕਟ ਤੋਂ ਗੈਰਹਾਜ਼ਰ ਸੀ। ਆਈਸੀਸੀ ਨੇ 14 ਦਿਨਾਂ ਵਿੱਚ ਜੁਆਬ ਮੰਗਿਆ ਹੈ।





News Source link

- Advertisement -

More articles

- Advertisement -

Latest article