ਆਈਪੀਐੱਲ: ਰੌਇਲ ਨੇ ਰੌਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾਇਆ

0
299


ਮੁੰਬਈ, 5 ਅਪਰੈਲ

ਰੌਇਲ ਚੈਲੰਜਰਜ਼ ਬੰਗਲੌਰ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਜੋਸ ਬਟਲਰ (ਨਾਬਾਦ 70) ਦੇ ਅਰਧ ਸੈਂਕੜੇ ਅਤੇ ਸ਼ਿਮਰੋਨ ਹੈਟਮਾਇਰ (ਨਾਬਾਦ 42) ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਤਿੰਨ ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ। ਰਾਜਸਥਾਨ ਲਈ ਇਨ੍ਹਾਂ ਦੋਵਾਂ ਤੋਂ ਇਲਾਵਾ ਦੇਵਦੱਤ ਪਡੀਕਲ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਆਰਸੀਬੀ ਲਈ ਡੇਵਿਡ ਵਿਲੀ, ਵਾਨਿੰਦੂ ਹਸਰੰਗਾ ਡਿ ਸਿਲਵਾ ਅਤੇ ਹਰਸ਼ਲ ਪਟੇਲ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਨੇ ਛੇ ਵਿਕਟਾਂ ਗੁਆ ਕੇ 173 ਦੌੜਾਂ ਬਣਾਈਆਂ। ਸ਼ਾਹਬਾਜ਼ ਅਹਿਮਦ (45) ਅਤੇ ਦਿਨੇਸ਼ ਕਾਰਤਿਕ (ਨਾਬਾਦ 44) ਨੇ ਮਹੱਤਵਪੂਰਨ ਪਾਰੀਆਂ ਖੇਡੀਆਂ। ਰਾਜਸਥਾਨ ਰੌਇਲਜ਼ ਲਈ ਯੁਜ਼ਵੇਂਦਰ ਚਾਹਲ ਅਤੇ ਟਰੈਂਟ ਬੋਲਟ ਨੇ ਦੋ-ਦੋ ਅਤੇ ਨਵਦੀਪ ਸੈਣੀ ਨੇ ਇੱਕ ਵਿਕਟ ਹਾਸਲ ਕੀਤੀ।

ਅਰਧ ਸੈਂਕੜਾ ਮਾਰਨ ਮਗਰੋਂ ਵਧਾਈਆਂ ਕਬੂਲਦਾ ਹੋਇਆ ਜੋਸ ਬਟਲਰ। -ਫੋਟੋ: ਪੀਟੀਆਈ

ਫਾਫ ਡੂਪਲੇਸਿਸ ਨੂੰ ਆਊਟ ਕਰਨ ਮਗਰੋਂ ਸਾਥੀ ਖਿਡਾਰੀ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਯੁਜ਼ਵੇਂਦਰ ਚਾਹਲ। -ਫੋਟੋ: ਪੀਟੀਆਈ





News Source link

LEAVE A REPLY

Please enter your comment!
Please enter your name here