ਆਈਪੀਐੱਲ: ਰੌਇਲ ਚੈਲੰਜਰਸ ਬੈਂਗਲੌਰ ਨੇ ਰਾਜਸਥਾਨ ਰੌਇਲਜ਼ ਨੂੰ 7 ਦੌੜਾਂ ਨਾਲ ਹਰਾਇਆ

0
205


ਬੰਗਲੂਰੂ, 23 ਅਪਰੈਲ

ਰੌਇਲ ਚੈਲੰਜਰਸ ਬੈਂਗਲੌਰ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਬੰਗਲੂੂਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਮੈਚ ਦੌਰਾਨ ਰੌਇਲ ਚੈਲੰਜਰਸ ਬੈਂਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫਾਫ ਡੂ ਪਲੈਸਿਸ (62 ਦੌੜਾਂ) ਅਤੇ ਗਲੈਨ ਮੈਕਸਵੈੱਲ (77 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 189 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਟਰੈਂਟ ਬੋਲਟ ਤੇ ਸੰਦੀਪ ਸ਼ਰਮਾ ਨੇ 2-2 ਵਿਕਟਾਂ ਲਈਆਂ। ਜਿੱਤ ਲਈ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ ਓਵਰਾਂ ’ਚ 6 ਵਿਕਟਾਂ ਗੁਆ ਕੇ 182 ਦੌੜਾਂ ਹੀ ਬਣਾ ਸਕੀ। ਦੇਵਦੱਤ ਪੱਡੀਕਲ ਨੇ 52 ਦੌੜਾਂ, ਯਸ਼ਸਵੀ ਜੈਸਵਾਲ ਨੇ 47 ਦੌੜਾਂ, ਕਪਤਾਨ ਸੰਜੂ ਸੈਮਸਨ ਨੇ 22 ਅਤੇ ਧਰੁਵ ਜੁਰੈਲ ਨੇ 34 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਬੈਂਗਲੌਰ ਦੀ ਕੱਸੀ ਹੋਏ ਗੇਂਦਬਾਜ਼ੀ ਅੱਗੇ ਉਹ ਸਫਲ ਨਾ ਹੋ ਸਕੇ। ਬੈਂਗਲੌਰ ਵੱਲੋਂ ਹਰਸ਼ਲ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ। 





News Source link