ਆਈਪੀਐੱਲ: ਮੁੰਬਈ ਇੰਡੀਅਨਜ਼ ਨੇ ਰੌਇਲ ਚੈਲੇਂਜਰਜ਼ ਬੰਗਲੂਰੂ ਨੂੰ ਸੱਤ ਵਿਕਟਾਂ ਨਾਲ ਹਰਾਇਆ

0
227


ਮੁੰਬਈ, 11 ਅਪਰੈਲ

ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਰੌਇਲ ਚੈਲੈਂਜਰਜ਼ ਬੰਗਲੂਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਇਸ਼ਾਨ ਕਿਸ਼ਨ (69 ਦੌੜਾਂ) ਤੇ ਸੂਰਿਆਕੁਮਾਰ ਯਾਦਵ (52 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ ਜਿੱਤ ਲਈ 199 ਦੌੜਾਂ ਦਾ ਟੀਚਾ ਸਿਰਫ 15.3 ਓਵਰਾਂ ’ਚ ਵਿੱਚ ਹਾਸਲ ਕਰ ਲਿਆ। ਟੀਮ ਵੱਲੋਂ ਰੋਹਿਤ ਸ਼ਰਮਾ ਨੇ 38, ਕਪਤਾਨ ਹਾਰਦਿਕ ਪਾਂਡਿਆ ਨੇ 21 ਤੇ ਤਿਲਕ ਵਰਮਾ ਨੇ 16 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਅੱਠ ਵਿਕਟਾਂ ’ਤੇ 198 ਦੌੜਾਂ ਬਣਾਈਆਂ। ਬੰਗਲੂਰੂ ਵੱਲੋਂ ਹਮਲਾਵਰ ਪਾਰੀ ਖੇਡਦਿਆਂ ਦਿਨੇਸ਼ ਕਾਰਤਿਕ ਨੇ ਨਾਬਾਦ ਸ਼ਾਨਦਾਰ ਨੀਮ ਸੈਂਕੜਾ (23 ਗੇਂਦਾਂ ’ਤੇ 53 ਦੌੜਾਂ) ਜੜਿਆ। ਇਸ ਤੋਂ ਇਲਾਵਾ ਕਪਤਾਨ ਫਾਫ ਡੂ ਪਲੇਸਿਸ ਨੇ 40 ਗੇਂਦਾਂ ਵਿੱਚ 61 ਦੌੜਾਂ ਅਤੇ ਰਜਤ ਪਾਟੀਦਾਰ ਨੇ 26 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਮੁੰਬਈ ਲਈ ਜਸਪ੍ਰੀਤ ਬੁਮਰਾਹ ਨੇ ਪੰਜ ਵਿਕਟਾਂ ਝਟਕਾਈਆਂ। -ਏਜੰਸੀ



News Source link