ਆਈਪੀਐੱਲ: ਬੰਗਲੌਰ ਨੂੰ ਹਰਾ ਕੇ ਰਾਜਸਥਾਨ ਫਾਈਨਲ ’ਚ

0
295


ਅਹਿਮਦਾਬਾਦ, 27 ਮਈ

ਰਾਜਸਥਾਨ ਰੌਇਲਜ਼ ਨੇ ਜੋਸ ਬਟਲਰ (106) ਦੇ ਨਾਬਾਦ ਸੈਂਕੜੇ ਦੀ ਬਦੌਲਤ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ਵਿੱਚ ਰੌਇਲ ਚੈਲੰਜਰਜ਼ ਬੰਗਲੌਰ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਈਪੀਐੱਲ ਦਾ ਫਾਈਨਲ ਮੈਚ 29 ਮਈ ਨੂੰ ਖੇਡਿਆ ਜਾਣਾ ਹੈ, ਜਿੱਥੇ ਰਾਜਸਥਾਨ ਰੌਇਲਜ਼ ਦਾ ਮੁਕਾਬਲਾ ਗੁੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਸ ਤੋਂ ਪਹਿਲਾ ਅੱਜ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੌਇਲ ਚੈਲੰਜਰਜ਼ ਬੰਗਲੌਰ ਨੇ ਨਿਰਧਾਰਤ 20 ਓਵਰਾਂ ਵਿੱਚ 157/8 ਦਾ ਸਕੋਰ ਬਣਾਇਆ। ਰਾਜਸਥਾਨ ਰੌਇਲਜ਼ ਨੇ ਇਹ ਟੀਚਾ 18.1 ਓਵਰਾਂ ਵਿੱਚ ਹੀ ਸਿਰਫ 3 ਵਿਕਟਾਂ ਗੁਆ ਕੇ 160 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ।





News Source link

LEAVE A REPLY

Please enter your comment!
Please enter your name here