ਆਈਪੀਐੱਲ: ਬੰਗਲੂਰੂ ਨੇ ਗੁਜਰਾਤ ਨੂੰ ਚਾਰ ਵਿਕਟਾਂ ਨਾਲ ਹਰਾਇਆ

Must read


ਬੰਗਲੂਰੂ, 4 ਮਈ

ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਨੇ ਕਪਤਾਨ ਫਾਫ ਡੂ ਪਲੇਸਿਸ ਦੇ ਤੇਜ਼ ਤਰਾਰ ਨੀਮ ਸੈਂਕੜੇ ਦੀ ਬਦੌਲਤ ਅੱਜ ਇੱਥੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐੱਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪਲੇਸਿਸ ਨੇ 23 ਗੇਂਦਾਂ ਵਿੱਚ 64 ਦੌੜਾਂ ਬਣਾਈਆਂ, ਜਦੋਂਕਿ ਵਿਰਾਟ ਕੋਹਲੀ ਨੇ 27 ਗੇਂਦਾਂ ਵਿੱਚ 42 ਦੌੜਾਂ ਦਾ ਯੋਗਦਾਨ ਪਾਇਆ। ਗੁਜਰਾਤ ਲਈ ਗੇਂਦਬਾਜ਼ ਜੋਸ਼ੂਆ ਲਿਟਲ ਨੇ ਚਾਰ ਵਿਕਟਾਂ ਅਤੇ ਨੂਰ ਅਹਿਮਦ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੇ ਅਤੇ ਪੂਰੀ ਟੀਮ 19.3 ਓਵਰਾਂ ਵਿੱਚ 147 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਲਈ ਡੇਵਿਡ ਮਿੱਲਰ (30 ਦੌੜਾਂ) ਅਤੇ ਸ਼ਾਹਰੁਖ ਖ਼ਾਨ (37 ਦੌੜਾਂ) ਨੇ 61 ਦੌੜਾਂ ਅਤੇ ਰਾਹੁਲ ਤੇਵਤੀਆ (35 ਦੌੜਾਂ) ਤੇ ਰਾਸ਼ਿਦ ਖ਼ਾਨ (18) ਨੇ 44 ਦੌੜਾਂ ਦੀ ਭਾਈਵਾਲੀ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article