ਦੇਸ਼ ਆਈਪੀਐੱਲ: ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾਇਆ – Punjabi Tribune By Mehra Media Team March 30, 2025 0 114 Share FacebookXPinterestWhatsApp Must read 1 ਸਤੰਬਰ ਤੋਂ CNG 2 ਰੁਪਏ ਹੋਈ ਹੋਰ ਮਹਿੰਗੀ, ਜਾਣੋ 1 ਕਿਲੋ ਗੈਸ ਦੀ ਕੀਮਤ? September 1, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ September 1, 2026 International Boxer Death : ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ September 1, 2026 IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ September 1, 2026 Mehra Media Teamhttps://punjabimedia.in ਅਹਿਮਦਾਬਾਦ, 29 ਮਾਰਚ ਆਈਪੀਐੱਲ ਦੇ ਅੱਜ ਇਥੇ ਖੇਡੇ ਇਕ ਮੈਚ ਵਿੱਚ ਗੁਜਰਾਤ ਟਾਈਟਨਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਟਾਈਟਨਜ਼ ਨੇ ਮੁੰਬਈ ਦੀ ਟੀਮ ਨੂੰ ਜਿੱਤ ਲਈ 197 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਮੁੰਬਈ ਦੀ ਟੀਮ 6 ਵਿਕਟਾਂ ਗੁਆ ਕੇ 160 ਦੌੜਾਂ ਹੀ ਬਣਾ ਸਕੀ। ਮੁੰਬਈ ਵੱਲੋਂ ਸੂਰਿਆਕੁਮਾਰ ਯਾਦਵ ਨੇ 48 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਤਿਲਕ ਵਰਮਾ ਨੇ 39 ਦੌੜਾਂ ਬਣਾਈਆਂ। ਗੁਜਰਾਤ ਟੀਮ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ (38) ਅਤੇ ਸਾਈ ਸੁਦਰਸ਼ਨ (63) ਨੇ ਗੁਜਰਾਤ ਨੂੰ ਚੰਗੀ ਸ਼ੁਰੂਆਤ ਦਿੱਤੀ। ਸੁਦਰਸ਼ਨ ਨੇ 41 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਕਪਤਾਨ ਸ਼ੁਭਮਨ ਗਿੱਲ ਨਾਲ ਪਹਿਲੀ ਵਿਕਟ ਲਈ 78 ਤੇ ਜੋਸ ਬਟਲਰ (39) ਨਾਲ ਦੂਜੀ ਵਿਕਟ ਲਈ 51 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਲਈ ਚੰਗਾ ਪਲੇਟਫਾਰਮ ਤਿਆਰ ਕੀਤਾ। ਸਿਖਰਲੇ ਤਿੰਨ ਬੱਲੇਬਾਜ਼ਾਂ ਨੂੰ ਛੱਡ ਕੇ ਗੁਜਰਾਤ ਦੇ ਬਾਕੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਅਤੇ ਸਿਰਫ਼ ਐੱਸ ਰਦਰਫੋਰਡ (18) ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕਿਆ। ਮੁੰਬਈ ਲਈ ਕਪਤਾਨ ਹਾਰਦਿਕ ਪੰਡਿਆ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 29 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਟਰੈਂਟ ਬੋਲਟ, ਦੀਪਕ ਚਾਹਰ, ਮੁਜੀਬ ਉਰ ਰਹਿਮਾਨ ਅਤੇ ਸੱਤਿਆਨਾਰਾਇਣ ਰਾਜੂ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ News Source link TagsPunjabiTribuneਆਈਪਐਲਇਡਅਨਜਹਰਇਆਗਜਰਤਟਈਟਨਜਦੜਨਨਲਮਬਈ Share FacebookXPinterestWhatsApp Previous articleਹੱਡੀਆਂ ਹੋ ਜਾਣਗੀਆਂ ਲੋਹੇ ਵਾਂਗ ਮਜਬੂਤ, ਘਰ ‘ਚ ਤਿਆਰ ਕਰ ਲਓ ਆਹ ਖ਼ਾਸ ਪਾਊਡਰNext articleCongress stages protest against rising terrorism in Jammu: ਜੰਮੂ ਵਿੱਚ ਦਹਿਸ਼ਤੀ ਕਾਰਵਾਈਆਂ ਵਧਣ ਖ਼ਿਲਾਫ਼ ਕਾਂਗਰਸ ਵੱਲੋਂ ਪ੍ਰਦਰਸ਼ਨ - Advertisement - More articles ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ September 1, 2026 Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 Beer Company : ਕੀ ਤੁਸੀਂ ਵੀ ਬੀਅਰ ਪੀਂਦੇ ਹੋ? ਕੰਪਨੀ ‘ਤੇ ਮੰਡਰਾਇਆ ਸੰਕਟ, ਕਾਨੂੰਨੀ ਪਚੜੇ ‘ਚ ਫਸੀ August 31, 2026 - Advertisement - Latest article 1 ਸਤੰਬਰ ਤੋਂ CNG 2 ਰੁਪਏ ਹੋਈ ਹੋਰ ਮਹਿੰਗੀ, ਜਾਣੋ 1 ਕਿਲੋ ਗੈਸ ਦੀ ਕੀਮਤ? September 1, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 23 ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ September 1, 2026 International Boxer Death : ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ September 1, 2026 IPL ਤੋਂ ਹਟੇਗਾ 'ਇਮਪੈਕਟ ਪਲੇਅਰ ਰੂਲ'! BCCI ਦੇ ਨਵੇਂ ਫੈਸਲੇ ਨਾਲ ਮੱਚੀ ਖਲਬਲੀ September 1, 2026 AAP ਵੱਲੋਂ ਪਾਰਟੀ ਦੇ ਸੀਨੀਅਰ ਆਗੂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਲੱਗੇ ਵੱਡੇ ਆਰੋਪ September 1, 2026