ਪੰਜਾਬ ਆਈਪੀਐੱਲ: ਕੋਲਕਾਤਾ ਨੇ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾਇਆ By Mehra Media Team April 4, 2025 0 106 Share Facebook Twitter Pinterest WhatsApp Must read ਪੰਜਾਬ ਦੇ ਇਸ ਜ਼ਿਲ੍ਹੇ 'ਚ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਗਏ ਮੁਹੱਲਾ ਕਲੀਨਿਕ ਦੇ ਮੁਲਾਜ਼ਮ, ਲੋਕਾਂ ਨੂੰ ਹੋ ਰਹੀ ਪਰੇਸ਼ਾਨੀ; ਜਾਣੋ ਵਜ੍ਹਾ July 28, 2026 ਸਰਕਾਰ-ਵਿਰੋਧੀ ਧਿਰ ਵਿਚਕਾਰ ਟਕਰਾਅ ਖਤਮ, ਪੇਪਰ ਲੀਕ ਵਿਰੋਧੀ ਬਿੱਲ ‘ਤੇ ਕੱਲ੍ਹ ਹੋਵੇਗੀ ਚਰਚਾ ਤੇ ਵੋਟਿੰਗ July 28, 2026 Urbano Fashion Women’s Mid Rise Bootcut Washed Jeans Stretchable July 28, 2026 Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ July 28, 2026 Mehra Media Teamhttps://punjabimedia.in ਕੋਲਕਾਤਾ, 3 ਅਪਰੈਲ ਰਘੂਵੰਸ਼ੀ ਤੇ ਵੈਂਕਟੇਸ਼ ਦੇ ਨੀਮ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਛੇ ਵਿਕਟਾਂ ’ਤੇ 200 ਦੌੜਾਂ ਬਣਾਈਆਂ ਤੇ ਫਿਰ ਹੈਦਰਾਬਾਦ ਨੂੰ 16.4 ਓਵਰਾਂ ’ਚ 120 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਮਾੜੀ ਸ਼ੁਰੂਆਤ ਦੇ ਬਾਵਜੂਦ ਰਘੂਵੰਸ਼ੀ ਤੇ ਵੈਂਕਟੇਸ਼ ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ’ਚ ਛੇ ਵਿਕਟਾਂ ’ਤੇ 200 ਦੌੜਾਂ ਬਣਾਈਆਂ। ਟੀਮ ਨੇ 16 ਦੌੜਾਂ ’ਤੇ ਹੀ ਦੋ ਵਿਕਟਾਂ ਗੁਆ ਦਿੱਤੀਆਂ ਜਦੋਂ ਸਲਾਮੀ ਬੱਲੇਬਾਜ਼ ਕੁਇੰਟਨ ਡੀਕਾਕ (1 ਦੌੜ) ਤੇ ਸੁਨੀਲ ਨਾਰਾਇਣ (7 ਦੌੜਾਂ) ਪੈਵੈਲੀਅਨ ਪਰਤ ਗਏ। ਹਾਲਾਂਕਿ ਕਪਤਾਨ ਅਜਿੰਕਯਾ ਰਹਾਣੇ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਪਾਰੀ ਨੂੰ ਸੰਭਾਲਦਿਆਂ 81 ਦੌੜਾਂ ਦੀ ਭਾਈਵਾਲੀ ਕੀਤੀ। ਰਹਾਣੇ 38 ਦੌੜਾਂ ਅਤੇ ਰਘੂਵੰਸ਼ੀ 50 ਦੌੜਾਂ ਬਣਾ ਕੇ ਆਊਟ ਹੋਏ। ਵੈਂਕਟੇਸ਼ ਅਈਅਰ ਨੇ 60 ਦੌੜਾਂ ਦੀ ਪਾਰੀ ਖੇਡੀ। ਰਿੰਕੂ ਸਿੰਘ ਨੇ 17 ਗੇਂਦਾਂ ’ਤੇ ਨਾਬਾਦ 32 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 200 ਤੱਕ ਪਹੁੰਚਾਇਆ। ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਮੁਹੰਮਦ ਸ਼ਮੀ, ਪੈਟ ਕਮਿਨਸ, ਜ਼ੀਸ਼ਾਨ ਅੰਸਾਰੀ, ਹਰਸ਼ਲ ਪਟੇਲ ਤੇ ਕਮਿੰਦੂ ਮੈਂਡਿਸ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਜਿੱਤ ਲਈ 201 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਹੈਦਰਾਬਾਦ ਟੀਮ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ ਤੇ ਪਹਿਲੇ ਤਿੰਨ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ। ਟੀਮ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ ਜਦਕਿ ਕਮਿੰਦੂ ਮੈਂਡਿਸ 27, ਐੱਨ.ਕੇ. ਰੈੱਡੀ 19 ਤੇ ਪੈਟ ਕਮਿਨਸ 14 ਦੌੜਾਂ ਬਣਾ ਕੇ ਆਊਟ ਹੋਏ। ਕੋਲਕਾਤਾ ਵੱਲੋਂ ਵੈਭਵ ਅਰੋੜਾ ਤੇ ਵਰੁਣ ਚਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਤੇ ਆਂਦਰੇ ਰਸਲ ਨੇ ਦੋ ਵਿਕਟਾਂ ਲਈਆਂ। ਹਰਸ਼ਿਤ ਰਾਣਾ ਤੇ ਸੁਨੀਲ ਨਾਰਾਇਣ ਨੂੰ ਇੱਕ ਵਿਕਟ ਮਿਲੀ। -ਪੀਟੀਆਈ ਅੰਗਕ੍ਰਿਸ਼ ਰਘੂਵੰਸ਼ੀ ਸ਼ਾਟ ਜੜਦਾ ਹੋਇਆ। -ਫੋਟੋ: ਪੀਟੀਆਈ News Source link Tagsਆਈਪਐਲਹਦਰਬਦਹਰਇਆਕਲਕਤਦੜਨਨਲ Share Facebook Twitter Pinterest WhatsApp Previous articleBoldfit Arm Sleeves for Men & Women UV Protection Hand SleevesNext articleਰੋਡਵੇਜ਼/ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ - Advertisement - More articles ਪੰਜਾਬ ਦੇ ਇਸ ਜ਼ਿਲ੍ਹੇ 'ਚ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਗਏ ਮੁਹੱਲਾ ਕਲੀਨਿਕ ਦੇ ਮੁਲਾਜ਼ਮ, ਲੋਕਾਂ ਨੂੰ ਹੋ ਰਹੀ ਪਰੇਸ਼ਾਨੀ; ਜਾਣੋ ਵਜ੍ਹਾ July 28, 2026 Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ July 28, 2026 Mohali News: ਮੋਹਾਲੀ ਪੁਲਿਸ ਟੀਮ 'ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ… July 27, 2026 - Advertisement - Latest article ਪੰਜਾਬ ਦੇ ਇਸ ਜ਼ਿਲ੍ਹੇ 'ਚ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਗਏ ਮੁਹੱਲਾ ਕਲੀਨਿਕ ਦੇ ਮੁਲਾਜ਼ਮ, ਲੋਕਾਂ ਨੂੰ ਹੋ ਰਹੀ ਪਰੇਸ਼ਾਨੀ; ਜਾਣੋ ਵਜ੍ਹਾ July 28, 2026 ਸਰਕਾਰ-ਵਿਰੋਧੀ ਧਿਰ ਵਿਚਕਾਰ ਟਕਰਾਅ ਖਤਮ, ਪੇਪਰ ਲੀਕ ਵਿਰੋਧੀ ਬਿੱਲ ‘ਤੇ ਕੱਲ੍ਹ ਹੋਵੇਗੀ ਚਰਚਾ ਤੇ ਵੋਟਿੰਗ July 28, 2026 Urbano Fashion Women’s Mid Rise Bootcut Washed Jeans Stretchable July 28, 2026 Punjab ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਸਰਕਾਰ ਨੇ ਤਨਖਾਹਾਂ ‘ਚ ਕੀਤਾ ਦੁੱਗਣਾ ਵਾਧਾ July 28, 2026 Spider Veins: ਤੁਹਾਡੇ ਪਿਤਾ ਦੀਆਂ ਲੱਤਾਂ 'ਤੇ ਮੱਕੜੀ ਵਰਗੇ ਜਾਲ ਦਿਖਾਈ ਦਿੰਦੇ ਹਨ, ਇਹ ਸਮੱਸਿਆ ਕਿੰਨੀ ਗੰਭੀਰ ਹੈ? July 28, 2026