ਆਈਪੀਐਲ: ਗੁਜਰਾਤ ਨੇ ਕੇਕੇਆਰ ਨੂੰ ਸੱਤ ਵਿਕਟਾਂ ਨਾਲ ਦਿੱਤੀ ਮਾਤ

Must read


ਕੋਲਕਾਤਾ, 29 ਅਪਰੈਲ

ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੇਕੇਆਰ ਨੇ ਅਫ਼ਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਦੀਆਂ 81 (39) ਦੌੜਾਂ ਦੀ ਬਦੌਲਤ ਸੱਤ ਵਿਕਟਾਂ ’ਤੇ 179 ਦੌੜਾਂ ਬਣਾਈਆਂ। ਗੁਰਬਾਜ਼ ਨੇ ਸੱਤ ਛੱਕੇ ਮਾਰੇ ਜਦਕਿ ਆਂਦਰੇ ਰਸਲ ਨੇ 19 ਗੇਂਦਾਂ ਵਿਚ 34 ਦੌੜਾਂ ਬਣਾਈਆਂ। ਗੁਜਰਾਤ ਨੇ ਇਹ ਟੀਚਾ 13 ਗੇਂਦਾਂ ਬਾਕੀ ਰਹਿੰਦਿਆਂ ਹੀ ਪੂਰਾ ਕਰ ਲਿਆ। ਵਿਜੇ ਸ਼ੰਕਰ 51 ਦੌੜਾਂ ਬਣਾ ਕੇ ਨਾਬਾਦ ਰਹੇ ਜਦਕਿ ਸ਼ੁਭਮਨ ਗਿੱਲ ਨੇ 49 ਤੇ ਡੇਵਿਡ ਮਿਲਰ ਨੇ 32 ਦੌੜਾਂ ਬਣਾਈਆਂ। -ਪੀਟੀਆਈ





News Source link

- Advertisement -

More articles

- Advertisement -

Latest article