ਅੰਮ੍ਰਿਤਸਰ: ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚੋਂ 3 ਕਿੱਲੋ ਹੈਰੋਇਨ ਬਰਾਮਦ

0
203


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 16 ਅਪਰੈਲ

ਬੀਐੱਸਐੱਫ ਨੇ ਭਾਰਤੀ ਸਰਹੱਦੀ ਖੇਤਰ ਵਿੱਚੋਂ ਲਗਪਗ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜੋ ਪਾਕਿਸਤਾਨ ਤੋਂ ਆਏ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਸਰਹੱਦੀ ਪਿੰਡ ਧਨੋਏ ਕਲਾਂ ਦੇ ਖੇਤਾਂ ਵਿਚੋਂ ਮਿਲਿਆ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਵੱਲੋਂ  ਗੋਲੀ ਚਲਾਈ ਗਈ ਸੀ ਪਰ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ  ਵਾਪਸ ਪਰਤ ਗਿਆ। ਇਸ ਵੱਲੋਂ ਭਾਰਤੀ ਖੇਤਰ ਵਿੱਚ ਕੋਈ  ਚੀਜ਼ ਸੁਟੀ ਗਈ ਸੀ। ਜਦੋਂ ਬੀਐੱਸਐੱਫ ਜਵਾਨਾਂ ਨੇ ਇਸ ਖੇਤਰ ਦੀ ਜਾਂਚ ਕੀਤੀ ਤਾਂ ਇੱਥੋਂ ਇੱਕ ਪੈਕਟ ਬਰਾਮਦ ਹੋਇਆ, ਜਿਸ ਵਿੱਚ 3 ਪੈਕਟ ਸਨ ਅਤੇ  ਇਨ੍ਹਾਂ ਵਿਚੋ ਲਗਭਗ ਤਿੰਨ ਕਿੱਲੋ  ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਈ ਹੈ। ਲੰਘੇ ਦਿਨ ਵੀ ਪਾਕਿਸਤਾਨ ਤੋਂ ਆਏ ਡਰੋਨ ਵੱਲੋਂ ਭਾਰਤੀ ਸਰਹੱਦੀ ਖੇਤਰ ਵਿਚ ਪੈਕਟ ਸੁੱਟਿਆ ਗਿਆ ਸੀ ਜਿਸ ਵਿੱਚੋਂ ਤਿੰਨ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਸੀ।





News Source link