ਅੰਮ੍ਰਿਤਸਰ ਨੇ ਮਾਰੀਆਂ ਮੱਲਾਂ

0
233


ਪੱਤਰ ਪ੍ਰੇਰਕ

ਅੰਮ੍ਰਿਤਸਰ, 17 ਅਕਤੂਬਰ

ਜ਼ਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਜਸਮੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਖੇ ਜੂਡੋ ਦੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਕਰਮਜੀਤ ਸਿੰਘ ਜੂਡੋ ਕੋਚ ਦੀ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੀ ਅੰਡਰ-14 ਉਮਰ ਵਰਗ ਵਿੱਚ 36 ਕਿੱਲੋ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀਵਿਕਾ ਨੇ ਪਹਿਲਾ ਅਤੇ ਅੰਡਰ 14 ਉਮਰ ਵਰਗ 44 ਕਿਲੋ ਵਿੱਚ ਗੁਰਮੇਹਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੂਡੋ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨੇ 2 ਸੋਨੇ, 2 ਚਾਂਦੀ, 3 ਕਾਂਸੀ ਮੈਡਲ ਪ੍ਰਾਪਤ ਕੀਤੇ। ਜ਼ਿਲ੍ਹਾ ਸੰਗਰੂਰ ਵਿੱਚ ਰਾਜ ਪੱਧਰੀ ਖੇਡਾਂ ਵਿੱਚ ਵੇਟ ਲਿਫਟਿੰਗ ਦੇ ਕੋਚ ਹੀਰਾ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੇ 49 ਕਿੱਲੋ ਵਿੱਚ ਸਮੀਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਪਟਿਆਲਾ ਵਿੱਚ ਹੋ ਰਹੀਆਂ ਰਾਜ ਪੱਧਰੀ ਖੇਡਾਂ ਵਿੱਚ ਪਾਵਰ ਲਿਫਟਿੰਗ ਵਿੱਚ ਅੰਡਰ-21 ਉਮਰ ਵਰਗ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ਰਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਜਲੰਧਰ ਵਿੱਚ ਚੈਸ ਦੀਆਂ ਰਾਜ ਪੱਧਰੀ ਖੇਡਾਂ ਵਿੱਚ ਦੇ ਅੰਡਰ 14 ਟੂਰਨਾਮੈਂਟ ਵਿੱਚ ਲੜਕਿਆਂ ਨੇ ਕਾਂਸੀ ਮੈਡਲ ਪ੍ਰਾਪਤ ਕੀਤਾ। ਜ਼ਿਲ੍ਹਾ ਬਰਨਾਲਾ ਵਿੱਚ ਟੇਬਲ ਟੈਨਿਸ ਦੀ ਅੰਮ੍ਰਿਤਸਰ ਦੀ ਟੀਮ ਨੇ ਹਰਜੀਤ ਸਿੰਘ ਟੇਬਲ ਟੈਨਿਸ ਕੋਚ ਦੀ ਅਗਵਾਈ ਹੇਠ ਅੰਡਰ-14 ਵਿੱਚ ਗੋਲਡ, ਅੰਡਰ-17 ਵਿੱਚ ਗੋਲਡ, ਅੰਡਰ-21 ਲੜਕੀਆਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।





News Source link

LEAVE A REPLY

Please enter your comment!
Please enter your name here