ਅੰਬੇਡਕਰ ਲਿਟਰੇਰੀ ਫੋਰਮ ਵੱਲੋਂ ਨੁੱਕੜ ਨਾਟਕ – Punjabi Tribune

0
220


ਦਸੂਹਾ: ਇੱਥੇ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਹਰਿਆਣਾ ਵਿੱਚ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਵਿਚਾਰ ਗੋਸ਼ਟੀ ਅਤੇ ਨੁੱਕੜ ਨਾਟਕ ਕਰਵਾਇਆ ਗਿਆ। ਇਸ ਸਬੰਧੀ ਬੁੱਧ ਐਂਡ ਭੀਮ ਐਜੂਕੇਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੁਲ ਚਾਬਾ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਸਕੂਲ ਆਫ ਐਮੀਨੈਂਸ ਦੀ ਅੰਬੇਡਕਰ ਲਿਟਰੇਰੀ ਫੋਰਮ ਦੇ ਵਾਲੰਟੀਅਰਜ਼ ਵੱਲੋਂ ਬਾਬਾ ਸਾਹਿਬ ਦੇ ਜੀਵਨ, ਸੰਘਰਸ਼ ਅਤੇ ਦਰਸ਼ਨ ਨੂੰ ਦਰਸਾਉਂਦੇ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਏਡੀਸੀ ਰਾਹੁਲ ਚਾਬਾ ਨੇ ਨੁੱਕੜ ਨਾਟਕ ਦੇ ਮੁੱਖ ਪਾਤਰਾਂ ਲੈਕ. ਬਲਜੀਤ ਸਿੰਘ, ਲਾਇਬ੍ਰੇਰੀਅਨ ਪਰਵਿੰਦਰ ਕੁਮਾਰ, ਵਾਲੰਟੀਅਰ ਰਿਆ ਠਾਕੁਰ, ਸਨਾ ਸਿੱਧੂ, ਦੀਵਾਂਸ਼ੂ ਅਤੇ ਮਨੀਸ਼ਾ ਕੁਮਾਰੀ ਦਾ ਸਨਮਾਨ ਕਰਦਿਆਂ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਵੰਤ ਸਿੰਘ, ਤਰਲੋਕ ਸਿੰਘ, ਕਰਨੈਲ ਸਿੰਘ ਗੜ੍ਹਦੀਵਾਲਾ, ਹਰਜਾਪ ਸਿੰਘ, ਸੰਜੀਵ ਕੁਮਾਰ, ਤਲਵਿੰਦਰ ਸਿੰਘ ਰਾਣਾ, ਨਵਜੋਤ ਸਿੰਘ, ਬੇਅੰਤ ਸਿੰਘ, ਜਸਪਾਲ ਸਿੰਘ, ਮੋਹਨ ਲਾਲ, ਜਗਤਜੀਤ ਸਿੰਘ, ਬਲਵਿੰਦਰ ਬਸਰਾ ਮੌਜੂਦ ਸਨ। -ਪੱਤਰ ਪ੍ਰੇਰਕ



News Source link