ਅਲ ਸਲਵਾਡੋਰ ’ਚ ਫੁਟਬਾਲ ਮੈਚ ਦੌਰਾਨ ਭਗਦੜ ਮਚਣ ਕਰਕੇ 12 ਹਲਾਕ

0
230


ਨਵੀਂ ਦਿੱਲੀ, 21 ਮਈ

ਅਲ ਸਲਵਾਡੋਰ ਦੇ ਕਸਕੈਟਲਾਨ ਸਟੇਡੀਅਮ ਵਿੱਚ ਸਥਾਨਕ ਟੂਰਨਾਮੈਂਟ ਦੌਰਾਨ ਮਚੀ ਭਗਦੜ ਵਿਚ ਘੱਟੋ-ਘੱਟ 12 ਵਿਅਕਤੀ ਹਲਾਕ ਹੋ ਗਏ। ਹਾਦਸੇ ਮੌਕੇ ਸਟੇਡੀਅਮ ਵਿੱਚ ਅਲਾਇੰਜ਼ਾ ਤੇ ਸਾਂਤਾ ਅਨਾ ਅਧਾਰਿਤ ਟੀਮ ਫਾਸ ਵਿਚਾਲੇ ਮੈਚ ਚੱਲ ਰਿਹਾ ਸੀ। ਭਗਦੜ ਕਰਕੇ ਮੈਚ ਨੂੰ ਵਿਚਾਲੇ ਹੀ ਰੋਕਣਾ ਪਿਆ। ਜਾਣਕਾਰੀ ਮੁਤਾਬਕ ਵੱਡੀ ਗਿਣਤੀ ਫੁਟਬਾਲ ਪ੍ਰਸ਼ੰਸਕਾਂ ਨੇ ਸਟੇਡੀਅਮ ਦੇ ਗੇਟ ਬੰਦ ਹੋਣ ਮਗਰੋਂ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਭਗਦੜ ਮਚ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਪ੍ਰਸ਼ੰਸਕਾਂ ਨੂੰ ਜਾਅਲੀ ਟਿਕਟਾਂ ਵੇਚੀਆਂ ਗਈਆਂ ਸਨ। ਮਾਮਲੇ ਦੀ ਜਾਂਚ ਜਾਰੀ ਹੈ। ਭਗਦੜ ’ਚ ਪੰਜ ਸੌ ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦਾ ਅਨੁਮਾਨ ਹੈ। -ਪੀਟੀਆਈ





News Source link