ਅਰੁਣ ਗੋਇਲ ਹੋਣਗੇ ਕ੍ਰੋਏਸ਼ੀਆ ’ਚ ਭਾਰਤ ਦੇ ਅਗਲੇ ਰਾਜਦੂਤ – Punjabi Tribune

0
167


ਨਵੀਂ ਦਿੱਲੀ, 7 ਸਤੰਬਰ

ਅਰੁਣ ਗੋਇਲ ਨੂੰ ਕ੍ਰੋਏਸ਼ੀਆ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਵਿਦੇਸ਼ ਮੰਤਰਾਲੇ ਨੇ ਦਿੱਤੀ। ਇਹ ਸੇਵਾਮੁਕਤ ਅਫ਼ਸਰਸ਼ਾਹ ਇਸ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨਰ ਵਜੋਂ ਸੇਵਾ ਨਿਭਾਅ ਚੁੱਕਾ ਹੈ। ਉਨ੍ਹਾਂ ਨੂੰ ਨਵੰਬਰ 2022 ਵਿੱਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਮਾਰਚ 2024 ਵਿੱਚ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਸ੍ਰੀ ਅਰੁਣ ਗੋਇਲ ਨੂੰ ਕ੍ਰੋਏਸ਼ੀਆ ਗਣਰਾਜ ਲਈ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਜਲਦੀ ਹੀ ਅਹੁਦਾ ਸੰਭਾਲਣਗੇ।’’ -ਪੀਟੀਆਈ



News Source link