ਅਰਹਰ ਦਾਲ ਭੰਡਾਰ ਦਾ ਖੁਲਾਸਾ ਨਾ ਕਰਨ ਵਾਲੇ ਵਪਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼

0
217


ਨਵੀਂ ਦਿੱਲੀ: ਕੇਂਦਰ ਨੇ ਅੱਜ ਸੂਬਾ ਸਰਕਾਰਾਂ ਨੂੰ ਉਨ੍ਹਾਂ ਵਪਾਰੀਆਂ, ਮਿੱਲਰਾਂ ਅਤੇ ਦਰਾਮਦਕਾਰਾਂ ਅਤੇ ਸਟਾਕਹੋਲਡਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦਾ ਨਿਰਦੇਸ਼ ਦਾ ਦਿੱਤਾ ਹੈ ਜਿਨ੍ਹਾਂ ਨੇ ਅਰਹਰ ਦਾਲ ਦੇ ਆਪਣੇ ਭੰਡਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ।  ਖਪਤਕਾਰ ਮਾਮਲਿਆ ਬਾਰੇ ਸਕੱਤਰ ਰੋਹਿਤ ਕੁਮਾਰ ਨੇ ਮੁੱਖ ਦਾਲ ਉਤਪਾਦਕ ਅਤੇ ਖਪਤਕਾਰ ਸੂਬਿਆਂ ਦੇ ਨਾਲ ਅਰਹਰ ਅਤੇ ਮਾਂਹ ਦੀ ਦਾਲ ਦੇ ਭੰਡਾਰ ਦੇ ਖੁੁਲਾਸੇ ਦੀ ਸਥਿਤੀ ’ਤੇ ਸਮੀਖਿਆ ਮੀਟਿੰਗ ’ਚ ਕਿਹਾ ਕਿ ਆਪਣੇ ਉਤਪਾਦਨ ਅਤੇ ਖਪਤ ਅੰਕੜਿਆਂ ਦੀ ਤੁਲਨਾ ’ਚ ਮੁਹੱਈਆ ਕਰਵਾਏ ਅਰਹਰ ਦਾਲ ਦੇ ਸਟਾਕ ਦੀ ਮਾਤਰਾ ਕੁਝ ਸੂਬਿਆਂ ਵਿੱਚ ‘ਘੱਟ’ ਹੈ।   -ਪੀਟੀਆਈ



News Source link