ਅਮਰੀਕੀ ਪੁਲੀਸ ਵੱਲੋਂ ਭਾਰਤੀ ਮੂਲ ਦੇ ਪਰਿਵਾਰ ਦੀ ਮੌਤ ਮਾਮਲੇ ਦੀ ਜਾਂਚ ਸ਼ੁਰੂ

Must read


ਨਿਊਯਾਰਕ, 1 ਜਨਵਰੀ

ਅਮਰੀਕੀ ਪੁਲੀਸ ਨੇ ਭਾਰਤੀ ਮੂਲ ਦੇ ਇੱਕ ਅਮੀਰ ਜੋੜੇ ਅਤੇ ਉਨ੍ਹਾਂ ਦੀ ਧੀ ਦੀ ਮੌਤ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ’ਚ ਆਈ ਖ਼ਬਰ ’ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਰਾਕੇਸ਼ ਕਮਲ (57), ਉਸ ਦੀ ਪਤਨੀ (ਟੀਨਾ) ਅਤੇ ਉਨ੍ਹਾਂ ਦੀ 18 ਸਾਲਾ ਧੀ ਆਰੀਆਨਾ ਮੈਸੇਚਿਊਸਟਸ ਵਿੱਚ 50 ਲੱਖ ਡਾਲਰ ਦੇ ਆਪਣੇ ਆਲੀਸ਼ਾਨ ਬੰਗਲੇ ’ਚ ਲੰਘੇ ਵੀਰਵਾਰ ਨੂੰ ਮ੍ਰਿਤਕ ਮਿਲੇ ਸਨ। ਨੋਰਫੌਕ ਦੇ ਜ਼ਿਲ੍ਹਾ ਅਟਾਰਨੀ ਮਾਈਕਲ ਮੌਰਿਸੇ ਨੇ ਘਟਨਾ ਨੂੰ ਘਰੇਲੂ ਹਿੰਸਾ ਕਰਾਰ ਦਿੱਤਾ ਹੈ ਕਿਉਂਕਿ ਰਾਕੇਸ਼ ਦੀ ਲਾਸ਼ ਨੇੜਿਓਂ ਇੱਕ ਬੰਦੂਕ ਬਰਾਮਦ ਕੀਤੀ ਗਈ ਹੈ। ਐੱਨਬੀਸੀ ਬੋਸਟਨ ਨੇ ਦੱਸਿਆ ਕਿ ਪੁਲੀਸ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਘਟਨਾ ਦੀ ਵਜ੍ਹਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।



News Source link

- Advertisement -

More articles

- Advertisement -

Latest article