ਅਮਰੀਕਾ: ਸਹੂਲਤ ਕੇਂਦਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀ ਜ਼ਖਮੀ – Punjabi Tribune

Must read


ਡੈਨਵਰ, 14 ਮਾਰਚ

ਅਮਰੀਕਾ ਦੇ ਡੈਨਵਰ ਵਿੱਚ ਦਿਵਿਆਂਗ ਲੋਕਾਂ ਅਤੇ ਲੋੜਵੰਦਾਂ ਲਈ ਇੱਕ ਆਵਾਸ ਸਹੂਲਤ ਕੇਂਦਰ ਵਿੱਚ ਧਮਾਕਿਆਂ ਅਤੇ ਟ੍ਰਾਂਸਫਾਰਮਰ ਵਿੱਚ ਆਗ ਲੱਗਣ ਨਾਲ 10 ਵਿਅਕਤੀ ਜ਼ਖਮੀ ਹੋ ਗਏ। ਡੈਨਵਰ ਫਾਇਰ ਵਿਭਾਗ ਦੇ ਇੱਕ ਬਿਆਨ ਦੇ ਅਨੁਸਾਰ ਇਹ ਘਟਨਾ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰ ਫਾਈਟਰਾਂ ਨੇ ਮੌਕੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ ਹੈ। ਵਿਭਾਗ ਦੇ ਅਧਿਕਾਰੀ ਕੈਪਟਨ ਲੂਇਸ ਸੇਡੀਲੋ ਨੇ ਦੱਸਿਆ ਕਿ ਘਟਨਾ ਤੋਂ ਬਾਅਦ 87 ਲੋਕਾਂ ਨੂੰ ਆਵਾਸੀ ਕੇਂਦਰ ਤੋਂ ਬਾਹਰ ਕੱਢ ਲਿਆ ਗਿਆ ਅਤੇ ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਕੋਲੋਰਾਡੋ ਦੇ ਅਮਰੀਕਨ ਰੈਡ ਕ੍ਰਾਸ’ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਘਟਨਾ ਤੋਂ ਬਾਅਦ ਉਹਨਾਂ ਦੀ ਆਪਦਾ ਟੀਮ ਨੇ ਵੀ ਮਦਦ ਕੀਤੀ ਅਤੇ ਕੇਂਦਰ ਤੋਂ ਕੱਢੇ ਗਏ ਲੋਕਾਂ ਲਈ ਸੁਰੱਖਿਅਤ ਅਸਥਾਈ ਆਵਾਸ ਦੀ ਤਲਾਸ਼ ਕਰ ਰਹੀ ਹੈ। -ਏਪੀ



News Source link

- Advertisement -

More articles

- Advertisement -

Latest article