30.3 C
Patiāla
Saturday, June 6, 2026

ਅਮਰੀਕਾ ਵਿੱਚ ਗੋਲੀਬਾਰੀ, 9 ਜ਼ਖ਼ਮੀ

Must read


ਸਿਨਸਿਨਾਟੀ (ਅਮਰੀਕਾ), 7 ਅਗਸਤ

ਅਮਰੀਕਾ ਵਿੱਚ ਸਿਨਸਿਨਾਟੀ ਬਾਰ ਦੇ ਬਾਹਰ ਅੱਜ ਸਵੇਰੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਨੌਂ ਜਣੇ ਜ਼ਖ਼ਮੀ ਹੋ ਗਏ। ਹਾਲਾਂਕਿ ਇਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਜ਼ਿਆਦਾਤਰਾਂ ਪੀੜਤਾਂ ਦੇ ਲੱਕ ਤੋਂ ਹੇਠਾਂ ਗੋਲੀਆਂ ਲੱਗੀਆਂ ਹਨ। ਸਿਨਸਿਨਾਟੀ ਪੁਲੀਸ ਦੇ ਲੈਫਟੀਨੈਂਟ ਕਰਨਲ ਮਾਈਕ ਜੌਹਨ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਪੁਲੀਸ ਅਫਸਰ ਨੇ ਘਟਨਾ ਸਥਾਨ ’ਤੇ ਇੱਕ ਸ਼ੱਕੀ ਉਤੇ ਗੋਲੀ ਚਲਾਈ, ਪਰ ਉਹ ਫ਼ਰਾਰ ਹੋ ਗਿਆ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਦੇ ਗੋਲੀ ਲੱਗੀ ਹੈ ਜਾਂ ਨਹੀਂ। -ਏਪੀ





News Source link

- Advertisement -

More articles

- Advertisement -

Latest article