38.5 C
Patiāla
Tuesday, June 9, 2026

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਜੇਲ੍ਹ ਅਧਿਕਾਰੀਆਂ ਅੱਗੇ ਆਤਮ-ਸਮਰਪਣ ਕੀਤਾ

Must read


ਅਟਲਾਂਟਾ, 25 ਅਗਸਤ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਚੋਣ ਹਾਰ ਨੂੰ ਉਲਟਾਉਣ ਦੇ ਗੈਰ-ਕਾਨੂੰਨੀ ਯਤਨਾਂ ਦੇ ਦੋਸ਼ਾਂ ਨਾਲ ਸਬੰਧਤ ਮਾਮਲੇ ਵਿੱਚ ਅੱਜ ਇਥੇ ਰਾਜ ਦੀ ਜੇਲ੍ਹ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। ਟਰੰਪ ਦੀ ਗ੍ਰਿਫਤਾਰੀ ਦੀ ਪ੍ਰਕਿਰਿਆ 20 ਮਿੰਟ ਚੱਲੀ ਅਤੇ ਇਸ ਦੌਰਾਨ ਪੁਲੀਸ ਨੇ ਉਸ ਦਾ ‘ਮੱਗ ਸ਼ਾਟ’ (ਗ੍ਰਿਫ਼ਤਾਰੀ ਤੋਂ ਬਾਅਦ ਕੈਦੀ ਵਜੋਂ ਲਈ ਤਸਵੀਰ) ਜਾਰੀ ਕੀਤਾ। ਅਮਰੀਕੀ ਇਤਿਹਾਸ ’ਚ ਕਿਸੇ ਵੀ ਸਾਬਕਾ ਰਾਸ਼ਟਰਪਤੀ ਪਹਿਲੀ ਵਾਰ ਪਹਿਲਾ ‘ਮੱਗ ਸ਼ਾਟ’ ਲਿਆ ਗਿਆ ਹੈ। ਟਰੰਪ ਨੂੰ 200,000 ਡਾਲਰ ਦੀ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਨਿਊਜਰਸੀ ਲਈ ਹਵਾਈ ਅੱਡੇ ਲਈ ਰਵਾਨਾ ਹੋ ਗਿਆ। ਟਰੰਪ ਖ਼ਿਲਾਫ਼ ਚਾਰ ਵੱਖ-ਵੱਖ ਸ਼ਹਿਰਾਂ ਵਿੱਚ ਕੇਸ ਦਰਜ ਕੀਤੇ ਗਏ ਹਨ ਪਰ ਜਾਰਜੀਆ ਮਾਮਲੇ ਵਿੱਚ ਆਤਮ ਸਮਰਪਣ ਪਿਛਲੇ ਤਿੰਨਾਂ ਤੋਂ ਵੱਖਰਾ ਹੈ।



News Source link

- Advertisement -

More articles

- Advertisement -

Latest article