ਵਿਦੇਸ਼ ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ By Mehra Media Team January 12, 2025 0 147 Share FacebookXPinterestWhatsApp Must read ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ November 10, 2026 ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ November 10, 2026 Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ! November 10, 2026 ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਦੇ ਸਾਬਕਾ ਸਾਂਸਦ ਦਾ ਦਿੱਲੀ ‘ਚ ਦੇਹਾਂਤ; ਪਿਛਲੇ ਕੁਝ ਦਿਨਾਂ ਤੋਂ ਸੀ ਬਿਮਾਰ November 10, 2026 Mehra Media Teamhttps://punjabimedia.in ਵਾਸ਼ਿੰਗਟਨ ਡੀਸੀ ’ਚ 20 ਨੂੰ ਹੋਣ ਵਾਲੇ ਸਮਾਗਮ ’ਚ ਕਰਨਗੇ ਭਾਰਤ ਦੀ ਪ੍ਰਤੀਨਿਧਤਾ; ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਵੀ ਕਰਨਗੇ ਮੁਲਾਕਾਤ ਨਵੀਂ ਦਿੱਲੀ, 12 ਜਨਵਰੀ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਵਿਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਆਪਣੀ ਇਸ ਫੇਰੀ ਦੌਰਾਨ ਜੈਸ਼ੰਕਰ ਅਗਾਮੀ ਟਰੰਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ। ਪਿਛਲੇ ਸਾਲ ਨਵੰਬਰ ’ਚ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ’ਚ ਟਰੰਪ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਹਰਾਇਆ ਸੀ। ਜੈਸ਼ੰਕਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਟਰੰਪ ਦਾ ਭਾਰਤ ਪ੍ਰਤੀ ਸਕਾਰਾਤਮਕ ਰਾਜਨੀਤਕ ਨਜ਼ਰੀਆ ਰਿਹਾ ਹੈ ਅਤੇ ਭਾਰਤ ਉਨ੍ਹਾਂ ਦੇ ਪ੍ਰਸ਼ਾਸਨ ਨਾਲ ਡੂੰਘੇ ਸਬੰਧ ਬਣਾਉਣ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਹੋਰ ਮੁਲਕਾਂ ਮੁਕਾਬਲੇ ਵੱਧ ਲਾਭਦਾਇਕ ਸਥਿਤੀ ਵਿੱਚ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇਹ ਐਲਾਨ ਕਰਦਿਆਂ ਕਿਹਾ ਕਿ ‘ਟਰੰਪ-ਵਾਂਸ (ਜੇਡੀ ਵਾਂਸ) ਉਦਘਾਟਨੀ ਕਮੇਟੀ ਦੇ ਸੱਦੇ ਉੱਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ਦਾਰੀ ਸਮਾਗਮ ’ਚ ਭਾਰਤ ਸਰਕਾਰ ਦੇ ਨੁਮਾਇੰਦੇ ਵਜੋਂ ਸ਼ਿਰਕਤ ਕਰਨਗੇ।’ ਜੇਡੀ ਵੇਂਸ ਅਮਰੀਕਾ ਦੇ ਨਵੇਂ ਉਪ ਰਾਸ਼ਟਰਪਤੀ ਹੋਣਗੇ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ, ‘ਵਿਦੇਸ਼ ਮੰਤਰੀ (ਜੈਸ਼ੰਕਰ) ਇਸ ਯਾਤਰਾ ਦੌਰਾਨ ਅਮਰੀਕਾ ਦੇ ਅਗਾਮੀ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਨਾਲ ਹੀ ਸਮਾਗਮ ’ਚ ਸ਼ਾਮਲ ਹੋਣ ਲਈ ਅਮਰੀਕਾ ਆਉਣ ਵਾਲੀਆਂ ਕੁਝ ਅਹਿਮ ਹਸਤੀਆਂ ਨਾਲ ਵੀ ਮੀਟਿੰਗ ਕਰਨਗੇ।’ ਟਰੰਪ ਪ੍ਰਸ਼ਾਸਨ ਦੀ ਟੈਕਸ, ਵਾਤਾਵਰਨ ਤਬਦੀਲੀ ਅਤੇ ਰੂਸ-ਯੂਕਰੇਨ ਸੰਘਰਸ਼ ਤੇ ਪੱਛਮੀ ਏਸ਼ੀਆ ਦੀ ਸਥਿਤੀ ਦੀ ਪਿੱਠਭੂਮੀ ’ਚ ਵਿਦੇਸ਼ ਨੀਤੀ ਦੀਆਂ ਤਰਜੀਹਾਂ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ’ਤੇ ਨੀਤੀ ਨੂੰ ਲੈ ਕੇ ਕਈ ਮੁਲਕ ਫਿਕਰਮੰਦ ਹਨ। ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨਗੇ। ਇਸ ਤੋਂ ਪਹਿਲਾਂ ਉਹ ਜਨਵਰੀ 2017 ਤੋਂ ਜਨਵਰੀ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ। -ਪੀਟੀਆਈ News Source link Tagsਅਮਰਕਸਮਗਮਸ਼ਮਲਹਣਗਹਲਫਦਰਚਜਸ਼ਕਰਟਰਪਦ Share FacebookXPinterestWhatsApp Previous articleਸ਼ਾਹ ਝੁੱਗੀ-ਝੌਂਪੜੀ ਵਾਲਿਆਂ ਖਿਲਾਫ਼ ਕੇਸ ਵਾਪਸ ਲੈਣ ਤਾਂ ਮੈਂ ਚੋਣਾਂ ਨਹੀਂ ਲੜਾਂਗਾ: ਕੇਜਰੀਵਾਲNext articleਧਨਬਾਦ ਦੇ ਸਕੂਲ ’ਚ 80 ਵਿਦਿਆਰਥਣਾਂ ਨੂੰ ਕਮੀਜ਼ ਲਾਹੁਣ ਲਈ ਕਿਹਾ - Advertisement - More articles ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ November 9, 2026 Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ… November 8, 2026 ਪੰਜਾਬੀਆਂ ਲਈ ਕੈਨੇਡਾ 'ਚ PR ਦੇ ਦਰਵਾਜੇ ਖੁੱਲ੍ਹੇ, ਇੰਨੇ ਲੋਕਾਂ ਨੂੰ ਮਿਲੇਗੀ PR November 7, 2026 - Advertisement - Latest article ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ November 10, 2026 ਕੀ ਦੀਵਾਲੀ ਤੋਂ ਬਾਅਦ ਵੱਧ ਗਏ ਗੈਸ ਸਿਲੰਡਰ ਦੇ ਰੇਟ? ਹੁਣੇ ਚੈੱਕ ਕਰੋ ਕੀਮਤਾਂ November 10, 2026 Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ! November 10, 2026 ਸਿਆਸੀ ਜਗਤ ਤੋਂ ਵੱਡੀ ਖ਼ਬਰ! BJP ਦੇ ਸਾਬਕਾ ਸਾਂਸਦ ਦਾ ਦਿੱਲੀ ‘ਚ ਦੇਹਾਂਤ; ਪਿਛਲੇ ਕੁਝ ਦਿਨਾਂ ਤੋਂ ਸੀ ਬਿਮਾਰ November 10, 2026 AAP ਆਗੂ ਦੀ ਕਾਰ 'ਤੇ ਚੱਲੀ ਗੋਲੀ, ਘਰ ਦੇ ਬਾਹਰ ਖੜ੍ਹੀ ਗੱਡੀ ਦੀ ਛੱਤ 'ਚ ਮਿਲਿਆ ਸੁਰਾਖ November 10, 2026