ਅਮਰੀਕਾ ’ਚ ਸ਼ਰਾਬੀ ਪੰਜਾਬੀ ਟਰੱਕ ਚਾਲਕ ਨੇ ਕਾਰ ਨੂੰ ਟੱਕਰ ਮਾਰੀ, ਦੋ ਲੜਕਿਆਂ ਦੀ ਮੌਤ

Must read


ਨਿਊਯਾਰਕ, 5 ਮਈ

ਇਥੇ ਦੇ ਲੌਂਗ ਆਈਲੈਂਡ ਵਿੱਚ ਭਾਰਤੀ ਮੂਲ ਦੇ ਕਥਿਤ ਸ਼ਰਾਬੀ ਪਿੱਕ-ਅੱਪ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ 34 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਮਰਨ ਵਾਲਿਆਂ ਦੀ ਪਛਾਣ ਡਰਿਊ ਹੈਸਨਬੇਨ ਅਤੇ ਏਥਨ ਫਾਲਕੋਵਿਟਜ਼ ਵਜੋਂ ਕੀਤੀ ਗਈ ਹੈ, ਜਦੋਂ ਕਿ 16 ਅਤੇ 17 ਸਾਲ ਦੀ ਉਮਰ ਦੇ ਦੂਜੇ ਦੋ ਕਾਰ ਸਵਾਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਦੱਸਿਆ ਕਿ ਰੋਜ਼ਲਿਨ ਦਾ ਰਹਿਣ ਵਾਲਾ ਅਮਨਦੀਪ ਸਿੰਘ ਟੱਕਰ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਪੁਲੀਸ ਨੇ ਉਸ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਮੂਲੀ ਸੱਟਾਂ ਕਾਰਨ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉਸ ਨੂੰ  ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦੀ ਅਗਲੀ ਪੇਸ਼ੀ 8 ਮਈ ਨੂੰ ਹੋਣੀ ਹੈ।





News Source link

- Advertisement -

More articles

- Advertisement -

Latest article