38.5 C
Patiāla
Tuesday, June 9, 2026

ਅਮਰੀਕਾ ’ਚ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਭਾਰਤੀ ਦੀ ਹੱਤਿਆ ਕੀਤੀ, ਪਤਨੀ ਤੇ ਧੀ ਜ਼ਖ਼ਮੀ

Must read


ਨਿਊਯਾਰਕ, 25 ਜਨਵਰੀ

ਅਮਰੀਕਾ ਵਿੱਚ 52 ਸਾਲਾ ਭਾਰਤੀ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਤਿੰਨ ਨਕਾਬਪੋਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ ਮਰਹੂਮ ਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਪਿਨਾਲ ਪਟੇਲ ਅਤੇ ਉਸ ਦਾ ਪਰਿਵਾਰ ਕੰਮ ਤੋਂ ਘਰ ਪਹੁੰਚਿਆ ਸੀ, ਜਦੋਂ ਬੰਦੂਕਧਾਰੀ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਪਿਛਲੇ ਹਫਤੇ ਜਾਰਜੀਆ ਦੇ ਥਰੋਬ੍ਰੇਡ ਲੇਨ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਘਟਨਾ ’ਚ ਪਟੇਲ ਦੀ ਪਤਨੀ ਰੂਪਲਬੇਨ ਅਤੇ ਧੀ ਭਗਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਸੜਕ ’ਤੇ ਖੜੇ ਵਾਹਨ ’ਚ ਸਵਾਰ ਹੋ ਗਏ ਫ਼ਰਾਰ ਹੋ ਗਏ। ਵਾਹਨ ’ਚ ਚੌਥਾ ਵਿਅਕਤੀ ਵੀ ਸਵਾਰ ਸੀ। ਘਰ ’ਚ ਕਿਸੇ ਤਰ੍ਹਾਂ ਦੀ ਲੁੱਟ ਨਹੀਂ ਹੋਈ।



News Source link
#ਅਮਰਕ #ਚ #ਨਕਬਪਸ਼ #ਹਮਲਵਰ #ਨ #ਗਲਆ #ਚਲ #ਕ #ਭਰਤ #ਦ #ਹਤਆ #ਕਤ #ਪਤਨ #ਤ #ਧ #ਜਖਮ

- Advertisement -

More articles

- Advertisement -

Latest article