ਅਮਰੀਕਾ ’ਚ ਅਗਵਾ ਕੀਤੇ ਸਿੱਖ ਪਰਿਵਾਰ ਦੀਆਂ ਲਾਸ਼ਾਂ ਮਿਲੀਆਂ

0
243


ਸਾਂ ਫਰਾਂਸਿਸਕੋ (ਅਮਰੀਕਾ), 6 ਅਕਤੂਬਰ

ਅਮਰੀਕਾ ਦੇ ਕੈਲੀਫੋਰਨੀਆ ਦੇ ਬਾਗ ਵਿੱਚੋਂ ਅਗਵਾ ਕੀਤੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਮਰਸਡ ਕਾਊਂਟੀ ਦੇ ਸ਼ੈਰਿਫ ਵਰਨ ਵਾਰਨੇਕੇ ਨੇ ਦੱਸਿਆ ਕਿ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਅਤੇ ਹਚਿਨਸਨ ਰੋਡ ਨੇੜੇ ਬਾਗ ਵਿੱਚੋਂ ਮਿਲੀਆਂ ਹਨ। ਬਾਗ ਦੇ ਕੋਲ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਕਤਲ ਕੀਤੇ ਪਰਿਵਾਰ ਦਾ ਰਿਸ਼ੇਤਾਰ ਮੀਡੀਆ ਨਾਲ ਦੁੱਖ ਸਾਂਝਾ ਕਰਦਾ ਹੋਇਆ।

ਸਾਰੀਆਂ ਲਾਸ਼ਾਂ ਇਕੱਠੀਆਂ ਮਿਲੀਆਂ। ਸ਼ੈਰਿਫ ਨੇ ਮਾਮਲੇ ਦੇ ਸ਼ੱਕੀ ਜੀਸਸ ਮੈਨੂਅਲ ਸਲਗਾਡੋ ਬਾਰੇ ਕਿਹਾ, ‘ਇਸ ਆਦਮੀ ਨੂੰ ਨਰਕ ਵਿੱਚ ਜਗ੍ਹਾ ਮਿਲੇਗੀ।’ ਵੀਡੀਓ ‘ਚ ਪਹਿਲਾਂ ਜਸਦੀਪ ਅਤੇ ਅਮਨਦੀਪ ਘਰ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਇਸ ਤੋਂ ਬਾਅਦ ਅਗਵਾਕਾਰ ਜਸਲੀਨ ਅਤੇ ਅੱਠ ਮਹੀਨੇ ਦੀ ਬੱਚੀ ਨੂੰ ਬਾਹਰ ਕੱਢਦਾ ਨਜ਼ਰ ਆ ਰਿਹਾ ਹੈ। ਸ਼ੱਕੀ ਸਾਲਗਾਡੋ ਨੂੰ ਮੰਗਲਵਾਰ ਦੁਪਹਿਰ ਨੂੰ ਹਿਰਾਸਤ ‘ਚ ਲਿਆ ਗਿਆ। ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹਸਪਤਾਲ ਵਿੱਚ ਦਾਖ਼ਲ ਹੈ।



News Source link
#ਅਮਰਕ #ਚ #ਅਗਵ #ਕਤ #ਸਖ #ਪਰਵਰ #ਦਆ #ਲਸ਼ #ਮਲਆ

LEAVE A REPLY

Please enter your comment!
Please enter your name here