ਅਮਰੀਕਾ: ਉੱਤਰੀ ਕੈਰੋਲਿਨਾ ’ਚ ਘਰ ਵਿੱਚੋਂ ਪੰਜ ਲਾਸ਼ਾਂ ਮਿਲੀਆਂ

Must read


ਹਾਈ ਪੁਆਇੰਟ, 8 ਜਨਵਰੀ

ਉੱਤਰੀ ਕੈਰੋਲੀਨਾ ਦੇ ਇੱਕ ਘਰ ਵਿੱਚੋਂ ਪੰਜ ਜਣਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇੱਕ ਜਣੇ ਨੇ ਬਾਕੀ ਚਾਰਾਂ ਨੂੰ ਮਾਰ ਦਿੱਤਾ ਅਤੇ ਫਿਰ ਆਪਣੀ ਜਾਨ ਲੈ ਲਈ। ਹਾਈ ਪੁਆਇੰਟ ਪੁਲੀਸ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ ਸ਼ਨਿਚਰਵਾਰ ਇੱਕ ਘਰ ਵਿੱਚ ਦੋ ਬਾਲਗਾਂ ਅਤੇ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ ਮਿਲੀਆਂ। ਸਾਰਿਆਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਨੇ ਇਹ ਖੁਲਾਸਾ ਨਹੀਂ ਕੀਤਾ ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ। ਜਾਰੀ ਬਿਆਨ ਵਿੱਚ ਮ੍ਰਿਤਕਾਂ ਦੀ ਪਛਾਣ ਜਾਂ ਉਮਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਹੱਤਿਆਵਾਂ ਡਾਊਨਟਾਊਨ ਹਾਈ ਪੁਆਇੰਟ ਦੇ ਉੱਤਰ-ਪੂਰਬ ਵੱਲ ਰਿਹਾਇਸ਼ੀ ਇਲਾਕੇ ਵਿੱਚ ਹੋਈਆਂ। -ਏਪੀ





News Source link

- Advertisement -

More articles

- Advertisement -

Latest article