ਅਮਰਨਾਥ ਯਾਤਰਾ ਪਹਿਲੀ ਜੁਲਾਈ ਤੋਂ ਹੋਵੇਗੀ ਸ਼ੁਰੂ

0
206


ਜੰਮੂ, 14 ਅਪਰੈਲ

ਦੱਖਣੀ ਕਸ਼ਮੀਰ ਦੀਆਂ ਹਿਮਾਲਿਆ ਪਹਾੜੀਆਂ ਵਿੱਚ ਅਮਰਨਾਥ ਗੁਫ਼ਾ ਦੀ ਸਾਲਾਨਾ ਯਾਤਰਾ ਇਸ ਸਾਲ 1 ਜੁਲਾਈ ਸ਼ੁਰੁ ਹੋਵੇਗੀ ਅਤੇ 31 ਅਗਸਤ ਤੱਕ ਚੱਲੇਗੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂੁ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ਹੇਠ ਰਾਜ ਭਵਨ ਵਿੱਚ ਸ੍ਰੀ ਅਮਰਨਾਥ ਸ਼੍ਰਾਈਨ ਬੋਰਡ (ਐੱਸਏਐੱਸਬੀ) ਦੀ ਮੀਟਿੰਗ ਦੌਰਾਨ ਯਾਤਰਾ ਦੇ ਪ੍ਰੋਗਰਾਮ (ਸ਼ਡਿਊਲ) ਬਾਰੇ ਫ਼ੈਸਲਾ ਕੀਤਾ ਗਿਆ। ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿਨਹਾ ਨੇ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਲਈ ਅੜਿੱਕਾ ਰਹਿਤ ਯਾਤਰਾ ਯਕੀਨੀ ਬਣਾਉਣ ਲਈ ਵਚਨਬੱਧ ਹੈ। -ਪੀਟੀਆਈ



News Source link