ਅਫ਼ਗ਼ਾਨਿਸਤਾਨ ’ਚ ਸ਼ਕਤੀਸ਼ਾਲੀ ਭੂਚਾਲ ਕਾਰਨ 255 ਮੌਤਾਂ, ਪਾਕਿਸਤਾਨ ’ਚ ਪੇਸ਼ਾਵਰ, ਇਸਲਾਮਾਬਾਦ ਤੇ ਪੰਜਾਬ ਦੇ ਕਈ ਸ਼ਹਿਰ ਹਿੱਲੇ

0
385


ਕਾਬੁਲ, 22 ਜੂਨ

ਅਫ਼ਗ਼ਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ਵਿੱਚ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 255 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਭੂਚਾਲ ਦੀ ਸ਼ਿੱਦਤ 6 ਮਾਪੀ ਗਈ।

ਇਸਲਾਮਾਬਾਦ: ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਦੇਰ ਰਾਤ 6.1 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਖੋਸਤ ਤੋਂ 44 ਕਿਲੋਮੀਟਰ ਦੱਖਣ-ਪੱਛਮ ‘ਚ 50.8 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਸਥਾਨਕ ਸਮੇਂ ਮੁਤਾਬਕ ਦੇਰ ਰਾਤ 1:54 ਵਜੇ ਆਇਆ। ਪੇਸ਼ਾਵਰ, ਇਸਲਾਮਾਬਾਦ, ਲਾਹੌਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਅਤੇ ਖੈਬਰ-ਪਖਤੂਨਖਵਾ ਸੂਬਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।





News Source link

LEAVE A REPLY

Please enter your comment!
Please enter your name here