ਅਦਾਕਾਰਾ ਤਾਪਸੀ ਪੰਨੂ ਤੇ ਬੈਡਮਿੰਟਨ ਖਿਡਾਰੀ ਬੋਏ ਮਾਰਚ ’ਚ ਕਰਵਾਉਣਗੇ ਵਿਆਹ

0
225


ਮੁੰਬਈ, 28 ਫਰਵਰੀ

ਅਦਾਕਾਰਾ ਤਾਪਸੀ ਪੰਨੂ ਆਪਣੇ ਲੰਬੇ ਸਮੇਂ ਦੇ ਦੋਸਤ ਮੈਥਿਅਸ ਬੋਏ ਨਾਲ ਵਿਆਹ ਕਰਵਾ ਰਹੀ ਹੈ। ਜੋੜਾ ਇਸ ਸਾਲ ਮਾਰਚ ਵਿੱਚ ਉਦੈਪੁਰ ਵਿੱਚ ਵਿਆਹ ਕਰੇਗਾ। ਤਾਪਸੀ ਅਤੇ ਮਥਿਆਸ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਡੇਟ ਕਰ ਰਹੇ ਹਨ। ਡੈਨਮਾਰਕ ਦੇ ਰਹਿਣ ਵਾਲੇ ਮੈਥਿਅਸ ਬੈਡਮਿੰਟਨ ਖਿਡਾਰੀ ਤੋਂ ਕੋਚ ਬਣਿਆ ਹੈ। ਉਸ ਨੇ 1998 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ। ਉਹ ਡਬਲਜ਼ ਵਿੱਚ ਵਿਸ਼ਵ ਨੰਬਰ 1 ’ਤੇ ਪਹੁੰਚਿਆ ਤੇ ਵਰਤਮਾਨ ਵਿੱਚ ਡਬਲਜ਼ ਵਿੱਚ ਭਾਰਤੀ ਟੀਮ ਦਾ ਕੋਚ ਹੈ। ਉਸ ਨੇ ਲੰਡਨ ਵਿੱਚ 2012 ਓਲੰਪਿਕ ਵਿੱਚ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗਮਾ ਅਤੇ 2013 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ।



News Source link