ਅਥਲੈਟਿਕਸ: ਸਿਮਰਨ ਟੀ12 100 ਮੀਟਰ ਦੌੜ ਦੇ ਫਾਈਨਲ ’ਚ ਹਾਰੀ

Must read


ਪੈਰਿਸ, 5 ਸਤੰਬਰ

ਭਾਰਤੀ ਦੌੜਾਕ ਸਿਮਰਨ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਮਹਿਲਾ ਟੀ12 ਵਰਗ ਦੀ 100 ਮੀਟਰ ਦੌੜ ਦੇ ਫਾਈਨਲ ਵਿੱਚ ਸਖ਼ਤ ਮੁਕਾਬਲੇ ਦੌਰਾਨ ਚੌਥੇ ਸਥਾਨ ’ਤੇ ਰਹਿੰਦਿਆਂ ਤਗ਼ਮੇ ਤੋਂ ਖੁੰਝ ਗਈ। ਉਸ ਨੇ 12.31 ਸੈਕਿੰਡ ਵਿੱਚ ਦੌੜ ਪੂਰੀ ਕੀਤੀ। ਮੁਕਾਬਲੇ ਵਿੱਚ ਕਿਊਬਾ ਦੀ ਮੌਜੂਦਾ ਪੈਰਾਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡਧਾਰੀ ਓਮਾਰਾ ਡੁਰੰਡ ਨੇ 11.81 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਯੂਕਰੇਨ ਦੀ ਓਕਸਾਨਾ ਬੋਟੂਚੂਰਕ ਨੇ 12.17 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਜਰਮਨੀ ਦੀ ਮਿਊਲਰ ਰੋਟਗਾਰਡ ਨੇ 12.26 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਸਿਮਰਨ ਨੇ ਸੈਮੀਫਾਈਨਲ ਵਿੱਚ 12.33 ਸੈਕਿੰਡ ਦੇ ਸਮੇਂ ਨਾਲ ਜਰਮਨੀ ਦੀ ਮਿਊਲਰ ਰੋਟਗਾਰਡ ਮਗਰੋਂ ਦੂਜੇ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਬਣਾਈ ਸੀ। ਟੀ12 ਵਰਗ ਵਿੱਚ ਨੇਤਰਹੀਣ ਖਿਡਾਰੀ ਹਿੱਸਾ ਲੈਂਦੇ ਹਨ। -ਪੀਟੀਆਈ

 

 

 



News Source link

- Advertisement -

More articles

- Advertisement -

Latest article