19.5 C
Patiāla
Friday, March 13, 2026

ਬੈਡਮਿੰਟਨ: ਸਿੰਧੂ ਤੇ ਪ੍ਰਣੀਤ ਇੰਡੋਨੇਸ਼ੀਆ ਓਪਨ ’ਚੋਂ ਬਾਹਰ

Must read


ਜਕਾਰਤਾ: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅੱਜ ਇੱਥੇ ਚੀਨ ਦੀ ਬਿੰਗ ਜਿਆਓ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ। ਸੱਤਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਮਹਿਲਾ ਸਿੰਗਲਜ਼ ਵਿੱਚ ਬਿੰਗ ਜਿਆਓ ਤੋਂ 14-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਇਸ ਸੀਜ਼ਨ ਵਿੱਚ ਸਿਰਫ਼ ਦੋ ਖ਼ਿਤਾਬ ਹੀ ਜਿੱਤ ਸਕੀ ਹੈ। ਇਸੇ ਤਰ੍ਹਾਂ ਬੀ. ਸਾਈ ਪ੍ਰਣੀਤ ਵੀ ਪੁਰਸ਼ ਸਿੰਗਲਜ਼ ਵਿੱਚ ਡੈਨਮਾਰਕ ਦੇ ਹੈਂਸ ਕ੍ਰਿਸਟੀਅਨ ਸੋਲਬਰਗ ਵਿਟਿੰਗਸ ਤੋਂ 16-21, 19-21 ਨਾਲ ਹਾਰ ਗਿਆ। ਇਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਮਿਕਸਡ ਡਬਲਜ਼ ਜੋੜੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article