Traffic Rule : ਅਕਸਰ ਲੋਕ ਆਪਣੀ ਪਰਸਨਲ ਕਾਰ ਵਿੱਚ ਲੋੜ ਤੋਂ ਵੱਧ ਸਮਾਨ ਰੱਖ ਲੈਂਦੇ ਹਨ। ਕਦੇ ਘੁੰਮਣ ਜਾਣਾ ਹੋਵੇ ਜਾਂ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਵਾਪਸ ਆਉਣਾ ਹੋਵੇ, ਕਈ ਵਾਰ ਕਾਰ ਵਿੱਚ ਇੰਨਾ ਸਮਾਨ ਭਰ ਲਿਆ ਜਾਂਦਾ ਹੈ ਕਿ ਜਗ੍ਹਾ ਹੀ ਨਹੀਂ ਬਚਦੀ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਨਿੱਜੀ ਕਾਰ ਵਿੱਚ ਜਿੰਨਾ ਮਰਜ਼ੀ ਸਮਾਨ ਰੱਖ ਸਕਦੇ ਹਨ, ਪਰ ਅਜਿਹਾ ਨਹੀਂ ਹੈ। ਜੇਕਰ ਤੁਸੀਂ ਆਪਣੀ ਕਾਰ ਵਿੱਚ ਨਿਯਮਾਂ ਤੋਂ ਵੱਧ ਭਾਰੀ ਸਮਾਨ ਲੈ ਕੇ ਜਾਂਦੇ ਹੋ, ਤਾਂ ਟ੍ਰੈਫਿਕ ਨਿਯਮਾਂ ਤਹਿਤ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਲਈ ਪਹਿਲਾਂ ਹੀ ਇਨ੍ਹਾਂ ਨਿਯਮਾਂ ਬਾਰੇ ਜਾਣਨਾ ਜ਼ਰੂਰੀ ਹੈ।
ਇਸ ਤਰ੍ਹਾਂ ਦਾ ਸਮਾਨ ਲੈ ਜਾਣ ‘ਤੇ ਹੋ ਸਕਦੀ ਹੈ ਕਾਰਵਾਈ
ਨਿਯਮਾਂ ਅਨੁਸਾਰ ਜੇ ਕੋਈ ਵਿਅਕਤੀ ਆਪਣੀ ਕਾਰ ਵਿੱਚ ਲੋੜ ਤੋਂ ਵੱਧ ਸਮਾਨ ਜਾਂ ਵਪਾਰਕ (ਕਮਰਸ਼ੀਅਲ) ਸਮਾਨ ਲੈ ਕੇ ਜਾਂਦਾ ਹੈ, ਤਾਂ ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ। ਕਿਉਂਕਿ ਪਰਸਨਲ ਕਾਰ ਵਿੱਚ ਸਿਰਫ਼ ਨਿੱਜੀ ਵਰਤੋਂ ਦਾ ਸਮਾਨ ਹੀ ਲਿਜਾਣ ਦੀ ਇਜਾਜ਼ਤ ਹੁੰਦੀ ਹੈ।
ਜੇਕਰ ਤੁਹਾਨੂੰ ਕੋਈ ਭਾਰੀ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ ਹੈ, ਤਾਂ ਇਸ ਲਈ ਮਾਲਵਾਹਕ (ਕਾਰਗੋ) ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ। ਧਿਆਨ ਰੱਖੋ ਕਿ ਕਾਰ, ਬੱਸ ਅਤੇ ਆਟੋ ਵਰਗੇ ਯਾਤਰੀ ਵਾਹਨ ਲੋਕਾਂ ਦੀ ਆਵਾਜਾਈ ਲਈ ਬਣਾਏ ਗਏ ਹਨ, ਨਾ ਕਿ ਭਾਰੀ ਸਮਾਨ ਦੀ ਢੁਆਈ ਲਈ।
ਨਿਯਮ ਤੋੜਨ ‘ਤੇ ਭਰਨਾ ਪੈ ਸਕਦਾ ਹੈ ਜੁਰਮਾਨਾ
ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੀ ਕਾਰ ਵਿੱਚ ਭਾਰੀ ਸਮਾਨ ਲੈ ਕੇ ਜਾਂਦਾ ਹੈ, ਤਾਂ ਉਸ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਹਿਲੀ ਵਾਰ ਨਿਯਮ ਤੋੜਣ ‘ਤੇ 500 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ, ਜਦਕਿ ਦੂਜੀ ਵਾਰ ਫੜੇ ਜਾਣ ‘ਤੇ 1500 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਹ ਕਾਰਵਾਈ ਮੋਟਰ ਵਾਹਨ ਨਿਯਮਾਂ ਦੇ ਨਿਯਮ 84(4) ਅਤੇ ਮੋਟਰ ਵਾਹਨ ਐਕਟ (MVA) ਦੀ ਧਾਰਾ 177 ਤਹਿਤ ਕੀਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।