Women’s T20 World Cup 2026 squad: ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਟੀਮ ਇੰਡੀਆ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਅਤੇ ਉਸ ਤੋਂ ਪਹਿਲਾਂ ਹੋਣ ਵਾਲੇ ਇੰਗਲੈਂਡ ਦੌਰੇ ਲਈ ਆਪਣੀਆਂ ਮਜ਼ਬੂਤ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਤਜਰਬੇਕਾਰ ਸਪਿਨਰ ਰਾਧਾ ਯਾਦਵ ਅਤੇ ਵਿਕਟਕੀਪਰ ਬੱਲੇਬਾਜ਼ ਯਾਸਤਿਕਾ ਭਾਟੀਆ ਦੀ ਵਾਪਸੀ ਹੋਈ ਹੈ। ਟੀਮ ਦੀ ਕਪਤਾਨੀ ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਦੇ ਹੱਥਾਂ ਵਿੱਚ ਸੌਂਪੀ ਗਈ ਹੈ।
ਚੋਣ ਕਮੇਟੀ ਦੀ ਮੀਟਿੰਗ ਵਿੱਚ ਲਿਆ ਅਹਿਮ ਫੈਸਲਾ
ਟੀਮ ਦੀ ਚੋਣ ਸ਼ਨੀਵਾਰ, 2 ਮਈ 2026 ਨੂੰ ਹੋਈ ਚੋਣ ਕਮੇਟੀ ਦੀ ਅਹਿਮ ਮੀਟਿੰਗ ਦੌਰਾਨ ਕੀਤੀ ਗਈ। ਇਸ ਬੈਠਕ ਵਿੱਚ ਕਪਤਾਨ ਹਰਮਨਪ੍ਰੀਤ ਕੌਰ, ਮੁੱਖ ਕੋਚ ਅਮੋਲ ਮਜ਼ੂਮਦਾਰ, ਚੋਣ ਕਮੇਟੀ ਦੀ ਪ੍ਰਧਾਨ ਅਮਿਤਾ ਸ਼ਰਮਾ ਅਤੇ ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਸ਼ਾਮਲ ਸਨ। ਟੀਮ ਪ੍ਰਬੰਧਨ ਨੇ ਵਿਸ਼ਵ ਕੱਪ ਅਤੇ ਇੰਗਲੈਂਡ ਦੀਆਂ ਚੁਣੌਤੀਪੂਰਨ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸੰਤੁਲਿਤ ਸਕੁਐਡ ਚੁਣਿਆ ਹੈ।
ਟੀ-20 ਵਿਸ਼ਵ ਕੱਪ ਲਈ ਭਾਰਤੀ ਸਕੁਐਡ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਰਿਚਾ ਘੋਸ਼, ਯਾਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਕ੍ਰਾਂਤੀ ਗੌੜ, ਰਾਧਾ ਯਾਦਵ, ਜੇਮਿਮਾ ਰੌਡਰਿਗਜ਼, ਰੇਣੁਕਾ ਸਿੰਘ, ਸ਼੍ਰੇਅੰਕਾ ਪਾਟਿਲ, ਸ਼੍ਰੀ ਚਰਨੀ, ਅਰੁੰਧਤੀ ਰੈੱਡੀ, ਅਨੁਸ਼ਕਾ ਸ਼ਰਮਾ, ਦੀਪਤੀ ਸ਼ਰਮਾ।
ਲਾਰਡਸ ਟੈਸਟ (ਇੰਗਲੈਂਡ ਵਿਰੁੱਧ) ਲਈ ਭਾਰਤੀ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਪ੍ਰਤਿਕਾ ਰਾਵਲ, ਸ਼੍ਰੀ ਚਰਨੀ, ਯਾਸਤਿਕਾ ਭਾਟੀਆ, ਨੰਦਿਨੀ ਸ਼ਰਮਾ, ਹਰਲੀਨ ਦਿਓਲ, ਰੇਣੁਕਾ ਸਿੰਘ ਠਾਕੁਰ, ਕ੍ਰਾਂਤੀ ਗੌੜ, ਸਾਇਲੀ ਸਤਘਰੇ, ਸਨੇਹ ਰਾਣਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ