School Holiday: ਹੋਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਇੰਤਜ਼ਾਰ ਬੇਸਬਰੀ ਨਾਲ ਹੈ। ਇਸ ਦੌਰਾਨ ਕਿਸ ਸੂਬੇ ਵਿੱਚ ਕਿਸ ਦਿਨ ਛੁੱਟੀ ਰਹੇਗੀ, ਇਹ ਜਾਣਨ ਲਈ ਇਸ ਖਬਰ ਨੂੰ ਜ਼ਰੂਰ ਪੜ੍ਹੋ। ਦੱਸ ਦੇਈਏ ਕਿ ਹੋਲੀ ਦੀ ਛੁੱਟੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਾਲਾਂਕਿ, ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਉਲਝਣ ਹੈ ਕਿ ਹੋਲੀ ਦੀਆਂ ਛੁੱਟੀਆਂ ਅਸਲ ‘ਚ ਕਦੋਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਸਾਲ 2026 ਵਿੱਚ ਹੋਲੀ 4 ਮਾਰਚ (ਬੁੱਧਵਾਰ) ਨੂੰ ਮਨਾਈ ਜਾਵੇਗੀ, ਜਦੋਂ ਕਿ ਹੋਲਿਕਾ ਦਹਿਨ 3 ਮਾਰਚ (ਮੰਗਲਵਾਰ) ਨੂੰ ਹੋਵੇਗਾ। ਦੇਸ਼ ਭਰ ਦੇ ਸਕੂਲ ਹੋਲੀ ਵਾਲੇ ਦਿਨ ਬੰਦ ਰਹਿਣਗੇ।
ਵੱਖ-ਵੱਖ ਸੂਬਿਆਂ ‘ਚ ਛੁੱਟੀਆਂ ਦਾ ਸ਼ਡਿਊਲ
ਉੱਤਰ ਪ੍ਰਦੇਸ਼
ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੈਲੰਡਰ ਅਨੁਸਾਰ, 2 ਮਾਰਚ ਨੂੰ ਹੋਲਿਕਾ ਦਹਿਨ ਅਤੇ 4 ਮਾਰਚ ਨੂੰ ਹੋਲੀ ਦੀ ਛੁੱਟੀ ਐਲਾਨ ਕੀਤੀ ਗਈ ਹੈ। 1 ਮਾਰਚ ਨੂੰ ਐਤਵਾਰ ਹੋਣ ਕਾਰਨ ਹਫਤਾਵਾਰੀ ਛੁੱਟੀ ਰਹੇਗੀ। ਹਾਲਾਂਕਿ, ਹੋਲਿਕਾ ਦਹਿਨ 3 ਮਾਰਚ ਨੂੰ ਹੋਣ ਦੀ ਸੰਭਾਵਨਾ ਕਾਰਨ 3 ਮਾਰਚ ਦੀ ਛੁੱਟੀ ਨੂੰ ਲੈ ਕੇ ਅਜੇ ਵੀ ਕੁਝ ਭੰਬਲਭੂਸਾ ਬਣਿਆ ਹੋਇਆ ਹੈ।
ਬਿਹਾਰ
ਬਿਹਾਰ ਦੇ ਕੈਲੰਡਰ ਅਨੁਸਾਰ, ਹੋਲੀ ਦੀਆਂ ਛੁੱਟੀਆਂ 3 ਅਤੇ 4 ਮਾਰਚ ਦੀਆਂ ਹਨ। ਇਸ ਤੋਂ ਪਹਿਲਾਂ 1 ਮਾਰਚ ਨੂੰ ਐਤਵਾਰ ਹੋਣ ਕਾਰਨ ਸਕੂਲ ਬੰਦ ਰਹਿਣਗੇ।
ਦਿੱਲੀ
ਦਿੱਲੀ ‘ਚ 3 ਮਾਰਚ ਨੂੰ ਹੋਲਿਕਾ ਦਹਿਨ ਤੇ 4 ਮਾਰਚ ਨੂੰ ਹੋਲੀ ਦੀ ਛੁੱਟੀ ਰਹੇਗੀ। 1 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ, ਵਿਦਿਆਰਥੀ ਅਤੇ ਮਾਪੇ 2 ਮਾਰਚ ਦੀ ਛੁੱਟੀ ਲੈ ਕੇ ਕਿਸੇ ਯਾਤਰਾ ‘ਤੇ ਜਾਣ ਜਾਂ ਤਿਉਹਾਰ ਮਨਾਉਣ ਲਈ ਘਰ ਜਾਣ ਦੀ ਯੋਜਨਾ ਬਣਾ ਸਕਦੇ ਹਨ।
ਲੰਬੇ ਵੀਕਐਂਡ ਦੀ ਯੋਜਨਾ
ਕਈ ਥਾਵਾਂ ‘ਤੇ ਐਤਵਾਰ (1 ਮਾਰਚ) ਦੀ ਛੁੱਟੀ ਤੋਂ ਬਾਅਦ ਹੋਲਿਕਾ ਦਹਿਨ ਤੇ ਹੋਲੀ ਦੀਆਂ ਲਗਾਤਾਰ ਛੁੱਟੀਆਂ ਆਉਣ ਕਾਰਨ, ਲੋਕ ਲੰਬੇ ਵੀਕਐਂਡ ਦੀ ਯੋਜਨਾ ਬਣਾ ਸਕਦੇ ਹਨ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸੂਬੇ ਦੇ ਸਿੱਖਿਆ ਵਿਭਾਗ ਜਾਂ ਸਬੰਧਤ ਸਕੂਲ ਤੋਂ ਛੁੱਟੀਆਂ ਦੀ ਪੁਸ਼ਟੀ ਜ਼ਰੂਰ ਕਰ ਲੈਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI
ਹੋਰ ਪੜ੍ਹੋ