Punjabi Artist Dheeraj Kumar Wedding Pics: ਪੰਜਾਬੀ ਸਿਨੇਮਾ ਜਗਤ ਤੋਂ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਧੀਰਜ ਕੁਮਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਹਨ। ਕਲਾਕਾਰ ਨੂੰ ਫਿਲਮ ਜਗਤ ਦੇ ਸਿਤਾਰਿਆਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਵਿਆਹ ਦੀਆਂ ਦੀ ਰਸਮਾਂ ਨੂੰ ਚੁਣਿੰਦਾ ਪਰਿਵਾਰਿਕ ਮੈਂਬਰਾਂ ਅਤੇ ਕਰੀਬੀਆਂ ਦੀ ਹਾਜ਼ਰੀ ਵਿੱਚ ਪੂਰਾ ਕੀਤਾ ਗਿਆ।
ਸਿੱਖ ਅਤੇ ਪਾਰੰਪਰਿਕ ਰੀਤੀ ਰਿਵਾਜਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਈਆਂ ਇੰਨ੍ਹਾਂ ਵਿਵਾਹਿਕ ਰਸਮਾਂ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ, ਜਿਸ ਦਰਮਿਆਨ ਉਨ੍ਹਾਂ ਅਪਣੀ ਹਮਸਫਰ ਰਾਵੀ ਨਾਲ ਸੱਤ ਫੇਰੇ ਲਏ, ਜਿਸ ਬਾਰੇ ਜਾਣਕਾਰੀ ਹਾਲ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦਿੱਤੀ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, “ ਬੇਕਰਾਰੀਆਂ.. ਹੁੰਦੀਆਂ ਕੀਮਤੀ ਜੀ,ਹਾਸਿਲ ਇਹਨਾਂ ਵਿਚੋਂ… ਇਤਮਿਨਾਨ ਹੋਵੇ..
ਫ਼ਿਦਾ ਸਭ ਹੁੰਦੇ..ਤੂੰ ਨਿਸਾਰ ਹੋ ਜਾ…
ਓਹਨੂੰ ਪਤਾ ਲੱਗੇ..ਤਾਂ ਗੁਮਾਨ ਹੋਵੇ..
ਦਿਲਾ ਹਾਰ ਤੇ ਸਹੀ..ਆਪਾ ਵਾਰ ਤੇ ਸਹੀ ..
ਇਥੇ ਹਾਰਿਆਂ ਦੀ..ਉੱਚੀ ਸ਼ਾਨ ਹੋਵੇ..
ਐਸੀ ਆਸ਼ਿਕੀ ਕਰੀਂ..ਸਰਤਾਜ ਸ਼ਾਇਰਾ..
ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ.।
“Mohabbat sabar Hundi ae
Te sabar Har koi nhi kar sakda.”
ਦੱਸ ਦੇਈਏ ਕਿ ਕਲਾਕਾਰ ਦੀ ਪਤਨੀ ਦਾ ਨਾਮ ਰਾਵੀ ਹੈ, ਜੋ ਕਿ ਸਾਫ ਸ਼ਬਦਾਂ ਵਿੱਚ ਤਸਵੀਰ ਵਿੱਚ ਮੌਜੂਦ ਕੇਕ ਉੱਪਰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਹਾਲਾਂਕਿ ਕਲਾਕਾਰ ਦੀ ਪਤਨੀ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਫਿਲਮ ਅਤੇ ਓਟੀਟੀ ਪ੍ਰੋਜੈਕਟਸ ਵਿੱਚ ਸ਼ਾਮਲ
ਮਾਲਵਾ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਨਾਲ ਸੰਬੰਧਿਤ ਇਹ ਹੋਣਹਾਰ ਅਦਾਕਾਰ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਅਪਣੀ ਧਾਂਕ ਜਮਾਉਣ ਲੈਣ ਵਿੱਚ ਕਾਮਯਾਬ ਰਹੇ ਹਨ, ਜੋ ਇੰਨੀ ਦਿਨੀਂ ਕਈ ਵੱਡੇ ਅਤੇ ਸੈਮੀ ਫਿਲਮ ਅਤੇ ਓਟੀਟੀ ਪ੍ਰੋਜੈਕਟਸ ਨਾਲ ਜੁੜੇ ਹੋਏ ਹਨ, ਜਿੰਨ੍ਹਾਂ ਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਸੰਪੂਰਨ ਵੀ ਹੋ ਚੁੱਕੀ ਹੈ, ਜੋ ਜਲਦ ਓਟੀਟੀ ਅਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣਗੀਆਂ।
ਸਹਾਇਕ ਕਲਾਕਾਰ ਦੇ ਤੌਰ ਅਪਣੇ ਕਰੀਅਰ ਦਾ ਅਗਾਜ਼ ਕਰਨ ਵਾਲੇ ਇਹ ਵਰਸਟਾਈਲ ਅਦਾਕਾਰ ਅੱਜ ਸੋਲੋ ਹੀਰੋ ਦੇ ਤੌਰ ਉਤੇ ਸਥਾਪਿਤ ਨਾਂਅ ਬਣਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਲੀਡ ਅਦਾਕਾਰ ਦੇ ਤੌਰ ਉਤੇ ਕੀਤੀਆਂ ਕਈ ਹਾਲੀਆ ਫਿਲਮਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ ਹੈ, ਜਿਸ ਵਿੱਚ ਜੱਸੀ ਮਾਨ ਦੁਆਰਾ ਨਿਰਦੇਸ਼ਿਤ ‘ਮਾਏਂ ਨੀਂ ਮੈਂ ਇੱਕ ਸ਼ਿਕਰਾ ਯਾਰ ਬਣਾਇਆ’ ਵੀ ਸ਼ਾਮਿਲ ਹਨ।
ਹੋਰ ਪੜ੍ਹੋ