13.5 C
Patiāla
Saturday, December 6, 2025

PM ਮੋਦੀ ਦੀ ਚਾਹ ਵੇਚਣ ਵਾਲੀ AI ਵੀਡੀਓ ‘ਤੇ ਭੜਕੀ BJP, ਕਿਹਾ- ਜਨਤਾ ਮਾਫ ਨਹੀਂ ਕਰੇਗੀ

Must read



PM Modi AI Video Viral: AI ਤੋਂ ਬਣੀ ਇੱਕ ਵਾਇਰਲ ਵੀਡੀਓ ਨੂੰ ਲੈਕੇ ਕਾਂਗਰਸ ਅਤੇ ਭਾਜਪਾ ਵਿਚਾਲੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਰੈੱਡ-ਕਾਰਪੇਟ ਬਿਛੇ ਪ੍ਰੋਗਰਾਮ ਵਿੱਚ ਚਾਹ ਵੇਚਦੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਨੇਤਾ ਰਾਗਿਨੀ ਨਾਇਕ ਨੇ ਇਸ ਨੂੰ ਇੰਸਟਾਗ੍ਰਾਮ ‘ਤੇ ਸਾਂਝਾ ਕਰਦਿਆਂ ਹੋਇਆਂ ਲਿਖਿਆ, “ਹੁਣ ਇਹ ਕਿਸਨੇ ਕੀਤਾ?” ਵੀਡੀਓ ਸਾਹਮਣੇ ਆਉਣ ਤੋਂ ਥੋੜ੍ਹੀ ਦੇਰ ਬਾਅਦ ਭਾਜਪਾ ਨੇ ਇਸ ਨੂੰ ਪ੍ਰਧਾਨ ਮੰਤਰੀ ਦਾ ਅਪਮਾਨ ਦੱਸਦਿਆਂ ਹੋਇਆਂ ਹਮਲਾ ਬੋਲਿਆ।

ਵੀਡੀਓ ਵਿੱਚ, ਪ੍ਰਧਾਨ ਮੰਤਰੀ ਮੋਦੀ ਹਲਕੇ ਨੀਲੇ ਰੰਗ ਦਾ ਕੋਟ ਅਤੇ ਕਾਲੀ ਪੈਂਟ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇੱਕ ਕੇਤਲੀ ਅਤੇ ਚਾਹ ਦਾ ਗਲਾਸ ਫੜਿਆ ਹੋਇਆ ਹੈ। ਬੈਕਗਰਾਊਂਡ ਵਿੱਚ ਅੰਤਰਰਾਸ਼ਟਰੀ ਝੰਡੇ ਅਤੇ ਭਾਰਤੀ ਝੰਡਾ ਲੱਗਿਆ ਹੋਇਆ ਹੈ। ਵੀਡੀਓ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀਡੀਓ ਦੀ ਸਖ਼ਤ ਆਲੋਚਨਾ ਕਰਦਿਆਂ ਹੋਇਆਂ ਕਿਹਾ, “ਰੇਣੂਕਾ ਚੌਧਰੀ ਵਲੋਂ ਸੰਸਦ ਅਤੇ ਫੌਜ ਦਾ ਅਪਮਾਨ ਕਰਨ ਤੋਂ ਬਾਅਦ, ਹੁਣ ਰਾਗਿਨੀ ਨਾਇਕ ਨੇ ਮੋਦੀ ਦੇ ‘ਚਾਹ ਵਾਲੇ’ ਬ੍ਰਾਂਡ ਦਾ ਮਜ਼ਾਕ ਉਡਾਇਆ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ “ਓਬੀਸੀ ਭਾਈਚਾਰੇ ਤੋਂ ਆਉਣ ਵਾਲੇ ਮਿਹਨਤੀ ਪ੍ਰਧਾਨ ਮੰਤਰੀ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਹੈ।”

ਪੂਨਾਵਾਲਾ ਨੇ ਦੋਸ਼ ਲਗਾਇਆ ਕਿ ਉਸ ਨੇ 150 ਤੋਂ ਵੱਧ ਵਾਰ ਮੋਦੀ ਦਾ ਅਪਮਾਨ ਕੀਤਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਦੇਸ਼ ਇਸਨੂੰ ਕਦੇ ਮਾਫ਼ ਨਹੀਂ ਕਰੇਗਾ।

ਪਹਿਲਾਂ ਵੀ AI ਵੀਡੀਓ ‘ਤੇ ਵਿਵਾਦ

ਪੂਨਾਵਾਲਾ ਨੇ ਸਤੰਬਰ ਵਿੱਚ ਬਿਹਾਰ ਕਾਂਗਰਸ ਵਲੋਂ ਸਾਂਝੇ ਕੀਤੇ ਗਏ AI ਵੀਡੀਓ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸੁਪਨੇ ਵਿੱਚ ਆਪਣੀ ਸਵਰਗੀ ਮਾਂ ਨਾਲ ਗੱਲ ਕਰਦੇ ਹੋਏ ਦਿਖਾਇਆ ਗਿਆ ਸੀ। ਇਸ ਵੀਡੀਓ ਨੇ ਰਾਜਨੀਤਿਕ ਵਿਵਾਦ ਪੈਦਾ ਕਰ ਦਿੱਤਾ ਸੀ, ਅਤੇ ਪਟਨਾ ਹਾਈ ਕੋਰਟ ਨੇ ਕਾਂਗਰਸ ਨੂੰ ਇਸਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਹੁਕਮ ਦਿੱਤਾ।

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

 

ਹੋਰ ਪੜ੍ਹੋ

ਹੋਰ ਪੜ੍ਹੋ





News Source link

- Advertisement -

More articles

- Advertisement -

Latest article