Kumbh Mela girl Monalisa Bhosle marries : ਸਾਲ 2025 ‘ਚ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ਦੀ ਵਾਇਰਲ ਗਰਲ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੀ ਰਹਿਣ ਵਾਲੀ ਮੋਨਾਲੀਸਾ ਭੋਂਸਲੇ ਨੇ ਕੇਰਲ ਦੇ ਇੱਕ ਮੰਦਰ ਵਿੱਚ ਆਪਣੇ ਮੁਸਲਿਮ ਬੁਆਏਫ੍ਰੈਂਡ ਫਰਮਾਨ ਖਾਨ ਨਾਲ ਵਿਆਹ ਕਰਵਾਇਆ। ਆਪਣੇ ਪਰਿਵਾਰ ਦੀ ਇੱਛਾ ਦੇ ਵਿਰੁੱਧ ਜਾ ਕੇ ਮੋਨਾਲੀਸਾ ਨੇ ਫਰਮਾਨ ਨਾਲ ਵਿਆਹ ਕਰਵਾ ਲਿਆ। ਫਰਮਾਨ ਅਤੇ ਮੋਨਾਲੀਸਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ ‘ਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਮੋਨਾਲੀਸਾ ਨੇ ਫਰਮਾਨ ਖਾਨ ਨਾਲ ਕਰਵਾਈ ਕੋਰਟ ਮੈਰਿਜ
ਮੋਨਾਲੀਸਾ ਦੇ ਦੋ ਵੀਡੀਓ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ ਮੋਨਾਲੀਸਾ ਆਪਣੇ ਪਤੀ ਫਰਮਾਨ ਨਾਲ ਅਦਾਲਤ ਵਿੱਚ ਖੜ੍ਹੀ ਹੈ। ਇਹ ਜੋੜਾ ਆਪਣੇ ਵਿਆਹ ਦਾ ਸਰਟੀਫਿਕੇਟ ਫੜੇ ਹੋਏ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਮੋਨਾਲੀਸਾ ਲਾਲ ਸਾੜੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਉਸਦਾ ਪਤੀ ਫਰਮਾਨ ਚਿੱਟੀ ਕਮੀਜ਼ ਅਤੇ ਚਿੱਟੀ ਧੋਤੀ ਵਿੱਚ ਦਿਖਾਈ ਦੇ ਰਿਹਾ ਹੈ। ਵਾਇਰਲ ਹੋਏ ਕੋਰਟ ਮੈਰਿਜ ਦੇ ਵੀਡੀਓ ਵਿੱਚ ਮੋਨਾਲੀਸਾ ਦੀ ਮਾਂਗ ‘ਚ ਸਿੰਦੂਰ ਦਿਖਾਈ ਦੇ ਰਹੀ ਹੈ।
ਮੁਸਲਿਮ ਪਤੀ ਨਾਲ ਮੰਦਰ ਪਹੁੰਚੀ ਮੋਨਾਲੀਸਾ
ਓਥੇ ਹੀ ਇੱਕ ਹੋਰ ਵੀਡੀਓ ਵਿੱਚ ਮੋਨਾਲੀਸਾ ਆਪਣੇ ਪਤੀ ਨਾਲ ਇੱਕ ਮੰਦਰ ਵਿੱਚ ਨਜ਼ਰ ਆ ਰਹੀ ਹੈ। ਮੋਨਾਲਿਸਾ ਆਪਣੇ ਪਤੀ ਸੰਗ ਮੰਦਰ ਵਿਚ ਆਸ਼ੀਰਵਾਦ ਲੈਦੀ ਦਿਖਾਈ ਦੇ ਰਹੀ ਹੈ। ਰਿਪੋਰਟਾਂ ਦੇ ਅਨੁਸਾਰ ਮੋਨਾਲੀਸਾ ਨੇ ਹਿੰਦੂ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹੋਏ ਮੰਦਰ ਵਿੱਚ ਕੋਰਟ ਮੈਰਿਜ ਕਰਵਾਈ ਹੈ।
ਕੇਰਲ ਵਿੱਚ ਵਿਆਹ ਕਰਵਾਉਣ ਨੂੰ ਲੈ ਕੇ ਮੋਨਾਲੀਸਾ ਨੇ ਕਿਹਾ, “ਕੇਰਲ ਇੱਕ ਅਜਿਹਾ ਰਾਜ ਹੈ ਜੋ ਧਰਮ ਅਤੇ ਜਾਤ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦਾ ਸਮਰਥਨ ਕਰਦਾ ਹੈ। ਇੱਥੇ ਕੋਈ ਵੀ ਆਪਣੀ ਪਸੰਦ ਅਨੁਸਾਰ ਵਿਆਹ ਕਰਵਾ ਸਕਦਾ ਹੈ ਅਤੇ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ। ਇਸੇ ਲਈ ਅਸੀਂ ਇੱਥੇ ਆਏ ਹਾਂ।”
ਮੋਨਾਲੀਸਾ ਨੇ ਪੁਲਿਸ ਤੋਂ ਮੰਗੀ ਸੁਰੱਖਿਆ
ਮੋਨਾਲੀਸਾ ਅੱਜ ਆਪਣੇ ਬੁਆਏਫ੍ਰੈਂਡ ਨਾਲ ਤਿਰੂਵਨੰਤਪੁਰਮ ਦੇ ਥੰਪਨੂਰ ਪੁਲਿਸ ਸਟੇਸ਼ਨ ਪਹੁੰਚੀ। ਉਸਨੇ ਆਪਣੇ ਬੁਆਏਫ੍ਰੈਂਡ ਨਾਲ ਰਹਿਣ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਸੁਰੱਖਿਆ ਮੰਗੀ ਸੀ। ਮੋਨਾਲੀਸਾ ਨੇ ਆਰੋਪ ਲਗਾਇਆ ਕਿ ਉਸਦਾ ਪਿਤਾ ਉਸਨੂੰ ਜ਼ਬਰਦਸਤੀ ਉਸਦੇ ਜੱਦੀ ਸ਼ਹਿਰ ਵਾਪਸ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੋਰ ਪੜ੍ਹੋ