Mansa Man Lottery : ਮਾਨਸਾ ਦੇ ਸਰਦੂਲਗੜ੍ਹ ਦੇ ਰਹਿਣ ਵਾਲੇ ਰਾਜਿੰਦਰ ਸੋਨੀ ਨੂੰ 50 ਰੁਪਏ ਦੀ ਲਾਟਰੀ ਨੇ ਲੱਖਪਤੀ ਬਣਾ ਦਿੱਤਾ। ਰਾਜਿੰਦਰ ਸੋਨੀ ਕੂਲਰ ਬਣਾਉਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਇੱਕ ਛੋਟੀ ਫੈਕਟਰੀ ਹੈ। ਪਰਿਵਾਰ ਸਮੇਤ ਉਹ ਲੁਧਿਆਣਾ ਵਿੱਚ ਆਪਣੇ ਮੌਸਾ ਜੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਆਏ ਸਨ।
ਗਮ ਦੇ ਮਾਹੌਲ ਵਿੱਚ ਮਿਲੀ ਵੱਡੀ ਖੁਸ਼ੀ
ਅੰਤਿਮ ਸਸਕਾਰ ਤੋਂ ਬਾਅਦ ਜਦੋਂ ਪਰਿਵਾਰ ਵਾਪਸ ਸਰਦੂਲਗੜ੍ਹ ਜਾ ਰਿਹਾ ਸੀ ਤਾਂ ਰਾਜਿੰਦਰ ਦੇ ਪੁੱਤਰ ਨੇ ਲਾਟਰੀ ਦੀ ਟਿਕਟ ਖਰੀਦਣ ਦੀ ਜ਼ਿੱਦ ਕੀਤੀ। ਪੁੱਤਰ ਦੇ ਕਹਿਣ ‘ਤੇ ਰਾਜਿੰਦਰ ਦੀ ਮਾਤਾ ਨੇ ਪੰਜਾਬ ਸਟੇਟ ਡੀਅਰ 50 ਕੋਲਡ ਫਰਾਈਡੇ ਵੀਕਲੀ ਲਾਟਰੀ ਦੀਆਂ ₹50-₹50 ਦੀਆਂ 5 ਟਿਕਟਾਂ ਖਰੀਦੀਆਂ।
ਸ਼ਾਮ ਨੂੰ ਨਿਕਲਿਆ ਨਤੀਜਾ, ਲੱਗਿਆ15 ਲੱਖ ਦਾ ਬੰਪਰ ਇਨਾਮ
ਸ਼ਾਮ ਕਰੀਬ 6:30 ਵਜੇ ਜਦੋਂ ਲਾਟਰੀ ਦਾ ਡਰਾਅ ਨਿਕਲਿਆ ਤਾਂ ਪਰਿਵਾਰ ਹੈਰਾਨ ਰਹਿ ਗਿਆ। ਖਰੀਦੀਆਂ ਗਈਆਂ ਟਿਕਟਾਂ ਵਿੱਚੋਂ ਇੱਕ ‘ਤੇ ₹15 ਲੱਖ ਦਾ ਬੰਪਰ ਇਨਾਮ ਨਿਕਲ ਆਇਆ। ਰਾਜਿੰਦਰ ਸੋਨੀ ਨੇ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਧੀਆਂ ਮਾਨਸਿਕ ਤੌਰ ‘ਤੇ ਕਮਜ਼ੋਰ ਹਨ। ਉਹ ਇਸ ਇਨਾਮ ਦੀ ਰਕਮ ਦਾ ਵੱਡਾ ਹਿੱਸਾ ਆਪਣੀਆਂ ਧੀਆਂ ਦੇ ਇਲਾਜ ਅਤੇ ਭਵਿੱਖ ਲਈ ਵਰਤਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha