ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ Karan Aujla ਨੇ ਆਪਣੇ P-POP CULTURE India Tour ਦੌਰਾਨ ਚੰਡੀਗੜ੍ਹ ਵਿੱਚ ਇਕ ਸ਼ਾਨਦਾਰ ਲਾਈਵ ਕਨਸਰਟ ਕਰਕੇ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਇਸ ਮੈਗਾ ਸ਼ੋਅ ਵਿੱਚ ਲਗਭਗ 42 ਹਜ਼ਾਰ ਤੋਂ ਵੱਧ ਫੈਨਜ਼ ਸ਼ਾਮਲ ਹੋਏ, ਜਿਸ ਨਾਲ ਇਹ ਚੰਡੀਗੜ੍ਹ ਦੇ ਇਤਿਹਾਸ ਦਾ ਸਭ ਤੋਂ ਵੱਡਾ ਪੰਜਾਬੀ ਲਾਈਵ ਕਨਸਰਟ ਬਣ ਗਿਆ। ਫੈਨਜ਼ ਦਾ ਜੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ ਅਤੇ ਪੂਰਾ ਮੈਦਾਨ ਰਾਤ ਭਰ ਸੰਗੀਤ ਦੇ ਰੰਗ ਵਿੱਚ ਰੰਗਿਆ ਰਿਹਾ।
ਇਸ ਵੱਡੇ ਸਮਾਗਮ ਦੀ ਪ੍ਰੋਡਕਸ਼ਨ Team Innovation ਵੱਲੋਂ ਕੀਤੀ ਗਈ ਸੀ। ਸ਼ੋਅ ਨੂੰ ਅੰਤਰਰਾਸ਼ਟਰੀ ਦਰਜੇ ਦੇ ਸਟੇਜ ਡਿਜ਼ਾਇਨ ਅਤੇ ਤਕਨੀਕੀ ਪ੍ਰਬੰਧ ਨਾਲ ਪੇਸ਼ ਕੀਤਾ ਗਿਆ। ਮਲਟੀ-ਟੀਅਰ ਸਟੇਜ, ਵੱਡੇ IMAX-ਸਟਾਈਲ LED ਸਕ੍ਰੀਨ, ਡਰੋਨ ਲਾਈਟ ਸ਼ੋਅ, ਪਾਇਰੋ ਇਫੈਕਟ ਅਤੇ ਖਾਸ ਸਟੇਜ ਪ੍ਰਾਪਸ ਨੇ ਪੂਰੇ ਮਾਹੌਲ ਨੂੰ ਇਕ ਵਿਜੁਅਲ ਅਤੇ ਮਿਊਜ਼ਿਕਲ ਤਜਰਬੇ ਵਿੱਚ ਬਦਲ ਦਿੱਤਾ।
ਕਰਨ ਔਜਲਾ ਨੇ ਸਟੇਜ ‘ਤੇ ਬਹੁਤ ਹੀ ਸ਼ਾਨਦਾਰ ਐਂਟਰੀ ਕੀਤੀ। ਉਹ ਸਟੇਜ ਦੇ ਹੇਠਾਂ ਤੋਂ ਪੌਪ-ਅੱਪ ਲਿਫਟ ਰਾਹੀਂ ਉੱਪਰ ਆਏ ਅਤੇ ਦਰਸ਼ਕਾਂ ਦੇ ਜ਼ਬਰਦਸਤ ਸ਼ੋਰ ਨਾਲ ਸ਼ੋਅ ਦੀ ਸ਼ੁਰੂਆਤ ਹੋਈ। ਸ਼ੋਅ ਦੌਰਾਨ ਉਹ ਸਟੇਜ ਦੇ ਵੱਖ-ਵੱਖ ਹਿੱਸਿਆਂ ‘ਤੇ ਜਾ ਕੇ ਫੈਨਜ਼ ਨਾਲ ਸੰਪਰਕ ਬਣਾਉਂਦੇ ਰਹੇ ਅਤੇ ਆਪਣੀ ਉਰਜਾ ਨਾਲ ਪੂਰੇ ਮੈਦਾਨ ਨੂੰ ਜ਼ਿੰਦਗੀ ਨਾਲ ਭਰ ਦਿੱਤਾ।
ਕਰਨ ਔਜਲਾ ਨੇ ਆਪਣੇ ਕਈ ਹਿੱਟ ਗੀਤ ਪੇਸ਼ ਕੀਤੇ ਜਿਨ੍ਹਾਂ ਵਿੱਚ Softly, Winning Speech, 52 Bars, Take It Easy, Admirin U ਅਤੇ P-POP CULTURE ਸ਼ਾਮਲ ਸਨ। ਇਨ੍ਹਾਂ ਗੀਤਾਂ ‘ਤੇ ਫੈਨਜ਼ ਨੇ ਵੀ ਉਨ੍ਹਾਂ ਦੇ ਨਾਲ ਗਾਉਂਦੇ ਹੋਏ ਅਤੇ ਮੋਬਾਈਲ ਲਾਈਟਾਂ ਜਗਾ ਕੇ ਸ਼ਾਨਦਾਰ ਮਾਹੌਲ ਬਣਾਇਆ। ਸ਼ੋਅ ਦੇ ਅਖੀਰ ਵਿੱਚ Try Me, Daytona ਅਤੇ Gangsta ਵਰਗੇ ਧਮਾਕੇਦਾਰ ਗੀਤਾਂ ਨਾਲ ਕਨਸਰਟ ਦਾ ਅੰਤ ਕੀਤਾ ਗਿਆ, ਜਿਸ ਨਾਲ ਪੂਰਾ ਮੈਦਾਨ ਤਾਲੀਆਂ ਅਤੇ ਸ਼ੋਰ ਨਾਲ ਗੂੰਜ ਉਠਿਆ।
ਕਰਨ ਔਜਲਾ ਨੇ ਆਪਣੇ ਫੈਨਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਉਸਦਾ ਘਰ ਹੈ ਅਤੇ ਇੱਥੇ ਪਰਫਾਰਮ ਕਰਨਾ ਉਸ ਲਈ ਬਹੁਤ ਹੀ ਖਾਸ ਪਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਕਨਸਰਟ ਨਹੀਂ ਸੀ, ਸਗੋਂ ਇੱਕ ਭਾਵਨਾਤਮਕ ਅਤੇ ਯਾਦਗਾਰ ਮੌਕਾ ਸੀ ਜਿਸ ਵਿੱਚ ਪਿਆਰ, ਮਾਣ ਅਤੇ ਜਜ਼ਬਾ ਦਿਖਾਈ ਦਿੱਤਾ।
Team Innovation ਦੇ ਸੰਸਥਾਪਕ Mohit Bijlani ਨੇ ਵੀ ਕਿਹਾ ਕਿ ਚੰਡੀਗੜ੍ਹ ਦੇ ਦਰਸ਼ਕਾਂ ਨੇ ਇਸ ਟੂਰ ਲਈ ਇੱਕ ਨਵਾਂ ਮਾਪਦੰਡ ਤੈਅ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਟੂਰ ਸਿਰਫ ਕਨਸਰਟ ਨਹੀਂ, ਸਗੋਂ ਇੱਕ ਸੱਭਿਆਚਾਰਕ ਮੂਵਮੈਂਟ ਹੈ ਜੋ ਭਾਰਤ ਅਤੇ ਦੁਨੀਆ ਭਰ ਦੇ ਫੈਨਜ਼ ਨੂੰ ਜੋੜ ਰਹੀ ਹੈ।
ਦਿੱਲੀ ਅਤੇ ਪੁਣੇ ਤੋਂ ਬਾਅਦ ਹੁਣ ਇਹ 10 ਸ਼ਹਿਰਾਂ ਵਾਲਾ ਟੂਰ ਅੱਗੇ Indore (21 ਮਾਰਚ), Bengaluru (29 ਮਾਰਚ), Kolkata (3 ਅਪ੍ਰੈਲ), Jaipur (5 ਅਪ੍ਰੈਲ), Lucknow (10 ਅਪ੍ਰੈਲ), Mumbai (12 ਅਪ੍ਰੈਲ) ਅਤੇ Ludhiana (14 ਅਪ੍ਰੈਲ) ਵਿੱਚ ਕਰਵਾਇਆ ਜਾਵੇਗਾ। ਇਹ ਟੂਰ ਪੰਜਾਬੀ ਮਿਊਜ਼ਿਕ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਹਚਾਣ ਦੇਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।