IPL 2206: ਆਈਪੀਐਲ 2026 ਦਾ ਧਮਾਕੇਦਾਰ ਆਗਾਜ਼ ਹੋ ਚੁੱਕਿਆ ਹੈ। ਇਸ ਦੌਰਾਨ ਇੱਕ ਫ੍ਰੈਚਾਇਜ਼ੀ ਦੀਆਂ ਮੁਸ਼ਕਲਿਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪਹਿਲੇ ਮੁਕਾਬਲੇ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਦਿੱਗਜ ਖਿਡਾਰੀ ਐਮ.ਐਸ. ਧੋਨੀ ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਟੀਮ ਦੇ ਸਟਾਰ ਨੌਜਵਾਨ ਬੱਲੇਬਾਜ਼ ਡੇਵਾਲਡ ਬ੍ਰੇਵਿਸ ਵੀ ਸੱਟ ਕਾਰਨ ਬਾਹਰ ਹੋ ਗਏ ਹਨ।
ਟ੍ਰੇਨਿੰਗ ਦੌਰਾਨ ਲੱਗੀ ਸੱਟ
ਰਾਜਸਥਾਨ ਰਾਇਲਜ਼ (RR) ਵਿਰੁੱਧ 30 ਮਾਰਚ ਨੂੰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਬ੍ਰੇਵਿਸ ਨੂੰ ਸਾਈਡ ਸਟ੍ਰੇਨ (side strain) ਦੀ ਸਮੱਸਿਆ ਹੋ ਗਈ ਹੈ। ਟੀਮ ਦੇ ਮੁੱਖ ਕੋਚ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਹਿਲੇ ਮੈਚ ਵਿੱਚ ਨਹੀਂ ਖੇਡ ਸਕਣਗੇ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਸ਼ੁਰੂਆਤੀ 2 ਤੋਂ 3 ਮੈਚਾਂ ਤੋਂ ਬਾਹਰ ਰਹਿ ਸਕਦੇ ਹਨ। ਚੇਨਈ ਨੇ ਰਾਜਸਥਾਨ ਤੋਂ ਬਾਅਦ ਆਪਣਾ ਅਗਲਾ ਮੈਚ 3 ਅਪ੍ਰੈਲ ਨੂੰ ਪੰਜਾਬ ਕਿੰਗਜ਼ ਵਿਰੁੱਧ ਖੇਡਣਾ ਹੈ।
CSK ਲਈ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੁਣੌਤੀਆਂ ਭਰਿਆ ਸਾਬਤ ਹੋ ਰਿਹਾ ਹੈ। ਧੋਨੀ ਆਪਣੀ ਫਿਟਨੈਸ ਕਾਰਨ ਪਹਿਲਾਂ ਹੀ ਬਾਹਰ ਹਨ, ਜਦਕਿ ਤੇਜ਼ ਗੇਂਦਬਾਜ਼ ਨਾਥਨ ਐਲਿਸ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਚੁੱਕੇ ਹਨ। ਐਲਿਸ ਦੀ ਜਗ੍ਹਾ ਸ਼ਾਮਲ ਕੀਤੇ ਗਏ ਸਪੈਂਸਰ ਜੌਹਨਸਨ ਵੀ ਅਜੇ ਤੱਕ ਆਪਣੀ ਪਿੱਠ ਦੀ ਸੱਟ (back injury) ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ ਹਨ।
ਜਾਣੋ ਕਿਸਨੂੰ ਮਿਲੇਗਾ ਮੌਕਾ ?
ਬ੍ਰੇਵਿਸ ਦੇ ਬਾਹਰ ਹੋਣ ਤੋਂ ਬਾਅਦ ਹੁਣ ਪਲੇਇੰਗ 11 ਵਿੱਚ ਆਸਟ੍ਰੇਲੀਆਈ ਖਿਡਾਰੀ ਮੈਥਿਊ ਸ਼ੌਰਟ ਨੂੰ ਮੌਕਾ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇਸ ਦੇ ਨਾਲ ਹੀ ਸਭ ਦੀਆਂ ਨਜ਼ਰਾਂ ਸੰਜੂ ਸੈਮਸਨ ‘ਤੇ ਰਹਿਣਗੀਆਂ, ਜੋ ਪਹਿਲੀ ਵਾਰ ਆਈਪੀਐਲ ਵਿੱਚ ਚੇਨਈ ਦੀ ਪੀਲੀ ਜਰਸੀ ਵਿੱਚ ਖੇਡਦੇ ਨਜ਼ਰ ਆਉਣਗੇ।
ਹੈੱਡ-ਟੂ-ਹੈੱਡ ਅੰਕੜੇ
ਚੇਨਈ ਅਤੇ ਰਾਜਸਥਾਨ ਵਿਚਾਲੇ ਹੁਣ ਤੱਕ 31 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਚੇਨਈ ਨੇ 16 ਅਤੇ ਰਾਜਸਥਾਨ ਨੇ 15 ਮੈਚ ਜਿੱਤੇ ਹਨ। ਅਜਿਹੀ ਸਥਿਤੀ ਵਿੱਚ, ਇਹ ਮੁਕਾਬਲਾ ਦੋਵਾਂ ਟੀਮਾਂ ਲਈ ਬੇਹੱਦ ਅਹਿਮ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ