IPL 2026 Schedule: ਕ੍ਰਿਕਟ ਪ੍ਰੇਮੀਆਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸ਼ਡਿਊਲ ਦਾ ਐਲਾਨ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪੀਐੱਲ 2026 ਦੇ ਸ਼ਡਿਊਲ ਦਾ ਐਲਾਨ ਕੀਤਾ ਹੈ, ਜੋ ਇਸ ਵਾਰ IPL ਦਾ ਆਗਾਜ਼ 28 ਮਾਰਚ ਤੋਂ ਹੋਣ ਜਾ ਰਿਹਾ ਹੈ। ਹਾਲਾਂਕਿ, BCCI ਨੇ ਅਜੇ ਸਿਰਫ਼ ਪਹਿਲੇ ਪੜਾਅ ਦੇ 15 ਦਿਨਾਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ, ਜਿਸ ਵਿੱਚ ਕੁੱਲ 20 ਮੈਚ ਖੇਡੇ ਜਾਣਗੇ।
ਬੇਂਗਲੁਰੂ ‘ਚ ਹੋਵੇਗਾ ਪਹਿਲਾ ਮੁਕਾਬਲਾ ਸੀਜ਼ਨ ਦਾ ਪਹਿਲਾ ਧਮਾਕੇਦਾਰ ਮੈਚ ਰੌਇਲ ਚੈਲੰਜਰਜ਼ ਬੇਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ 28 ਮਾਰਚ ਨੂੰ ਬੇਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਚਾਰ ਰਾਜਾਂ ‘ਚ ਚੋਣਾਂ ਕਾਰਨ ਸ਼ਡਿਊਲ ‘ਚ ਦੇਰੀ BCCI ਨੇ ਫਿਲਹਾਲ 28 ਮਾਰਚ ਤੋਂ 12 ਅਪ੍ਰੈਲ ਤੱਕ ਦਾ ਹੀ ਸ਼ਡਿਊਲ ਜਾਰੀ ਕੀਤਾ ਹੈ। ਇਸ ਦਾ ਮੁੱਖ ਕਾਰਨ ਦੇਸ਼ ਦੇ ਚਾਰ ਰਾਜਾਂ—ਕੇਰਲ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਅਸਾਮ—ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਰਾਜਾਂ ਵਿੱਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ ਬਾਕੀ ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇਗਾ।
ਪੰਜਾਬ ਕਿੰਗਜ਼ ਤੇ ਹੋਰ ਟੀਮਾਂ ਦੇ ਮੈਚ
ਆਈਪੀਐਲ 2026 (ਪੜਾਅ 1 – ਪਹਿਲੇ 20 ਮੈਚ) ਸ਼ਡਿਊਲ
28 ਮਾਰਚ – ਆਰਸੀਬੀ ਬਨਾਮ ਐਸਆਰਐਚ (ਬੈਂਗਲੁਰੂ), ਸ਼ਾਮ 7:30
28 ਮਾਰਚ – ਆਰਸੀਬੀ ਬਨਾਮ ਐਸਆਰਐਚ (ਬੈਂਗਲੁਰੂ), ਸ਼ਾਮ 7:30
29 ਮਾਰਚ – ਐਮਆਈ ਬਨਾਮ ਕੇਕੇਆਰ (ਮੁੰਬਈ), ਸ਼ਾਮ 7:30
30 ਮਾਰਚ – ਆਰਆਰ ਬਨਾਮ ਸੀਐਸਕੇ (ਗੁਹਾਟੀ), ਸ਼ਾਮ 7:30
31 ਮਾਰਚ – ਪੀਬੀਕੇਐਸ ਬਨਾਮ ਜੀਟੀ (ਨਵਾਂ ਚੰਡੀਗੜ੍ਹ), ਸ਼ਾਮ 7:30
1 ਅਪ੍ਰੈਲ – ਐਲਐਸਜੀ ਬਨਾਮ ਡੀਸੀ (ਲਖਨਊ), ਸ਼ਾਮ 7:30
2 ਅਪ੍ਰੈਲ – ਕੇਕੇਆਰ ਬਨਾਮ ਐਸਆਰਐਚ (ਕੋਲਕਾਤਾ), ਸ਼ਾਮ 7:30
3 ਅਪ੍ਰੈਲ – ਸੀਐਸਕੇ ਬਨਾਮ ਪੀਬੀਕੇਐਸ (ਚੇਨਈ), ਸ਼ਾਮ 7:30
4 ਅਪ੍ਰੈਲ – ਡੀਸੀ ਬਨਾਮ ਐਮਆਈ (ਦਿੱਲੀ), ਸ਼ਾਮ 3:30
4 ਅਪ੍ਰੈਲ – ਜੀਟੀ ਬਨਾਮ ਆਰਆਰ (ਅਹਿਮਦਾਬਾਦ), ਸ਼ਾਮ 7:30
5 ਅਪ੍ਰੈਲ – SRH ਬਨਾਮ LSG (ਹੈਦਰਾਬਾਦ), 3:30 ਵਜੇ
5 ਅਪ੍ਰੈਲ – RCB ਬਨਾਮ CSK (ਬੈਂਗਲੁਰੂ), 7:30 ਵਜੇ
6 ਅਪ੍ਰੈਲ – KKR ਬਨਾਮ PBKS (ਕੋਲਕਾਤਾ), 7:30 ਵਜੇ
7 ਅਪ੍ਰੈਲ – RR ਬਨਾਮ MI (ਗੁਹਾਟੀ), 7:30 ਵਜੇ
8 ਅਪ੍ਰੈਲ – DC ਬਨਾਮ GT (ਦਿੱਲੀ), 7:30 ਵਜੇ
9 ਅਪ੍ਰੈਲ – KKR ਬਨਾਮ LSG (ਕੋਲਕਾਤਾ), 7:30 ਵਜੇ
10 ਅਪ੍ਰੈਲ – RR ਬਨਾਮ RCB (ਗੁਹਾਟੀ), 7:30 ਵਜੇ
11 ਅਪ੍ਰੈਲ – PBKS ਬਨਾਮ SRH (ਨਵਾਂ ਚੰਡੀਗੜ੍ਹ), 3:30 ਵਜੇ
11 ਅਪ੍ਰੈਲ – CSK ਬਨਾਮ DC (ਚੇਨਈ), 7:30 ਵਜੇ
12 ਅਪ੍ਰੈਲ – LSG ਬਨਾਮ GT (ਲਖਨਊ), 3:30 ਵਜੇ
12 ਅਪ੍ਰੈਲ – MI ਬਨਾਮ RCB (ਮੁੰਬਈ), 7:30 ਵਜੇ
15 ਦਿਨਾਂ ‘ਚ 10 ਵੇਨਿਊ ਅਤੇ 2 ਡਬਲ ਹੈਡਰ
ਪਹਿਲੇ 15 ਦਿਨਾਂ ਦੇ ਸ਼ਡਿਊਲ ਵਿੱਚ ਦੋ ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਮੁਕਾਬਲੇ ਹੋਣਗੇ, ਜੋ 4 ਅਪ੍ਰੈਲ ਅਤੇ 5 ਅਪ੍ਰੈਲ ਨੂੰ ਖੇਡੇ ਜਾਣਗੇ। ਪਹਿਲੇ ਪੜਾਅ ਦੇ ਮੈਚ ਦੇਸ਼ ਦੇ 10 ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 3-3 ਮੈਚ ਕੋਲਕਾਤਾ ਅਤੇ ਗੁਹਾਟੀ ਵਿੱਚ ਖੇਡੇ ਜਾਣਗੇ। ਬਾਕੀ ਸਾਰੇ ਮੈਦਾਨਾਂ ‘ਤੇ 2-2 ਮੈਚਾਂ ਦਾ ਆਯੋਜਨ ਕੀਤਾ ਜਾਵੇਗਾ।
ਹੋਰ ਪੜ੍ਹੋ