Army Helicopter Crash: ਈਰਾਨ ਵਿੱਚ ਮੰਗਲਵਾਰ, 24 ਫਰਵਰੀ ਨੂੰ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਲੋਕਾਂ ਵਿਚਾਲੇ ਚੀਕ-ਚਿਹਾੜਾ ਪੈ ਗਿਆ। ਦਰਅਸਲ, ਹਾਦਸਾਗ੍ਰਸਤ ਹੈਲੀਕਾਪਟਰ ਫਲ ਅਤੇ ਸਬਜ਼ੀ ਮੰਡੀ ਵਿੱਚ ਜਾ ਡਿੱਗਿਆ, ਜਿਸ ਨਾਲ ਵੱਡਾ ਮਾਲੀ ਅਤੇ ਜਾਨੀ ਨੁਕਸਾਨ ਹੋਇਆ। ਜਿੱਥੇ ਦੇਸ਼ ਦੇ ਕੇਂਦਰੀ ਹਿੱਸੇ ਵਿੱਚ ਸਥਿਤ ਦੋਰਚੇਹ ਕਸਬੇ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇਰਾਨੀ ਫੌਜ ਦਾ ਇੱਕ ਹੈਲੀਕਾਪਟਰ ਤਕਨੀਕੀ ਖਰਾਬੀ ਕਾਰਨ ਫਲ ਅਤੇ ਸਬਜ਼ੀ ਮੰਡੀ ਵਿੱਚ ਜਾ ਡਿੱਗਿਆ, ਜਿਸ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ ਹੋਈ ਤਬਾਹ
ਇਹ ਘਟਨਾ ਰਾਜਧਾਨੀ ਤੇਹਰਾਨ ਤੋਂ ਲਗਭਗ 330 ਕਿਲੋਮੀਟਰ ਦੂਰ ਇਸਫਾਹਨ ਸੂਬੇ ਵਿੱਚ ਵਾਪਰੀ। ਦੱਸ ਦੇਈਏ ਕਿ ਇਸਫਾਹਨ ਵਿੱਚ ਇਰਾਨ ਦਾ ਇੱਕ ਪ੍ਰਮੁੱਖ ਹਵਾਈ ਅੱਡਾ ਅਤੇ ਪ੍ਰਮਾਣੂ ਕੇਂਦਰ ਵੀ ਸਥਿਤ ਹੈ। ਰਿਪੋਰਟਾਂ ਅਨੁਸਾਰ ਇਹ ਇੱਕ Training Flight ਸੀ। ਹੈਲੀਕਾਪਟਰ ਅਚਾਨਕ ਬੇਕਾਬੂ ਹੋ ਕੇ ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ ਵਿੱਚ ਡਿੱਗ ਕੇ ਤਬਾਹ ਹੋ ਗਿਆ। ਪ੍ਰਸ਼ਾਸਨ ਨੇ ਹਾਦਸੇ ਵਾਲੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਧੂੰਏਂ ਅਤੇ ਮਲਬੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਹਾਦਸੇ ਵਿੱਚ ਹੈਲੀਕਾਪਟਰ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੰਡੀ ਵਿੱਚ ਕੰਮ ਕਰ ਰਹੇ 2 ਆਮ ਨਾਗਰਿਕ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਜਾਨ ਗੁਆ ਬੈਠੇ। ਇਰਾਨ ਵਿੱਚ ਇੱਕ ਹਫ਼ਤੇ ਅੰਦਰ ਇਹ ਦੂਜਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ ਹਮਦਾਨ ਸ਼ਹਿਰ ਕੋਲ ਇੱਕ F-4 ਜੈੱਟ ਕਰੈਸ਼ ਹੋ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਕਾਰਨ ਇਰਾਨ ਨੂੰ ਜਹਾਜ਼ਾਂ ਦੇ ਪੁਰਜ਼ੇ ਨਹੀਂ ਮਿਲ ਰਹੇ, ਜਿਸ ਕਾਰਨ ਪੁਰਾਣੇ ਹੋ ਚੁੱਕੇ ਹੈਲੀਕਾਪਟਰ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ