Electronics Price Hike : ਦੀਵਾਲੀ ਦੀ ਖਰੀਦਦਾਰੀ ਕਰਨ ਵਾਲੇ ਸਾਵਧਾਨ! ਇਨ੍ਹਾਂ ਚੀਜ਼ਾਂ ਦੇ ਵਧ ਗਏ ਰੇਟ ,ਪੜ੍ਹੋ ਇਹ ਖ਼ਬਰ!

Must read


Electronics Price Hike : ਦੀਵਾਲੀ ਦੇ ਤਿਉਹਾਰ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਖ਼ਾਸ ਮੌਕੇ ‘ਤੇ ਲੋਕ ਘਰਾਂ ਨੂੰ ਸਜਾਉਣ ਅਤੇ ਨਵਾਂ ਸਾਮਾਨ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਹਨ। ਖ਼ਾਸ ਕਰਕੇ ਧਨਤੇਰਸ ‘ਤੇ ਨਵੀਆਂ ਚੀਜ਼ਾਂ ਖਰੀਦਣ ਦਾ ਰਿਵਾਜ ਹੈ ਪਰ ਇਸ ਵਾਰ ਤਿਉਹਾਰਾਂ ਦੌਰਾਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ।

ਕੱਚੇ ਮਾਲ ਦੀ ਵਧਦੀ ਕੀਮਤ, ਫ਼ਸਲ ਖ਼ਰਾਬ ਹੋਣ ਅਤੇ ਮਾਲ ਢੋਆ-ਢੁਆਈ (Transportation) ਦੇ ਖ਼ਰਚੇ ਵਧਣ ਕਾਰਨ ਘਰੇਲੂ ਸਾਮਾਨ ਮਹਿੰਗਾ ਹੋ ਰਿਹਾ ਹੈ। ਇਲੈਕਟ੍ਰਾਨਿਕ ਉਪਕਰਨਾਂ ਦੀਆਂ ਕੀਮਤਾਂ ਵਿੱਚ ਕਰੀਬ 3 ਤੋਂ 7 ਫ਼ੀਸਦੀ ਤੱਕ ਵਾਧਾ ਹੋਇਆ ਹੈ, ਜਦਕਿ ਮਠਿਆਈਆਂ ਦੇ ਭਾਅ ਵੀ ਲਗਾਤਾਰ ਵਧ ਰਹੇ ਹਨ।

ਇਲੈਕਟ੍ਰਾਨਿਕ ਗੈਜੇਟਸ ਦੀਆਂ ਕੀਮਤਾਂ ਵਧੀਆਂ

ਦੀਵਾਲੀ ਤੋਂ ਪਹਿਲਾਂ ਹੀ ਕਈ ਇਲੈਕਟ੍ਰਾਨਿਕ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ 3 ਤੋਂ 7 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਹੈ। ਇਨ੍ਹਾਂ ਵਿੱਚ ਹਾਇਰ (Haier), ਐੱਲਜੀ (LG) ਅਤੇ ਬਲੂ ਸਟਾਰ (Blue Star) ਵਰਗੀਆਂ ਕੰਪਨੀਆਂ ਸ਼ਾਮਲ ਹਨ। ਉੱਥੇ ਹੀ ਹੈਵਲਜ਼ (Havells) ਵੀ ਦਸੰਬਰ ਤੱਕ ਕੀਮਤਾਂ ਵਿੱਚ 5 ਤੋਂ 7 ਫ਼ੀਸਦੀ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ।

ਮਨੀਕੰਟਰੋਲ ਨਾਲ ਗੱਲਬਾਤ ਕਰਦਿਆਂ ਵਿਜੇ ਸੇਲਜ਼ ਦੇ ਮੈਨੇਜਿੰਗ ਡਾਇਰੈਕਟਰ ਨੀਲੇਸ਼ ਗੁਪਤਾ ਨੇ ਦੱਸਿਆ ਕਿ ਲੋਕ ਹੁਣ EMI ‘ਤੇ ਖਰੀਦਦਾਰੀ ਵਧੇਰੇ ਕਰ ਰਹੇ ਹਨ। ਕਰੀਬ 70 ਫ਼ੀਸਦੀ ਖਰੀਦਦਾਰੀ EMI ਰਾਹੀਂ ਹੋ ਰਹੀ ਹੈ, ਜਿਸ ਨਾਲ ਗਾਹਕਾਂ ‘ਤੇ ਇਕੱਠੇ ਵੱਡਾ ਵਿੱਤੀ ਬੋਝ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਕਾਫ਼ੀ ਵਧੀਆ ਰਿਹਾ ਹੈ।

ਮਠਿਆਈਆਂ ਦੇ ਭਾਅ ਵੀ 15% ਤੱਕ ਵਧੇ

ਸਿਰਫ਼ ਇਲੈਕਟ੍ਰਾਨਿਕ ਸਾਮਾਨ ਹੀ ਨਹੀਂ, ਸਗੋਂ ਦੀਵਾਲੀ ਮੌਕੇ ਸਭ ਤੋਂ ਵੱਧ ਖਰੀਦੀਆਂ ਜਾਣ ਵਾਲੀਆਂ ਮਠਿਆਈਆਂ ਵੀ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਦੀਆਂ ਕੀਮਤਾਂ ਵਿੱਚ ਕਰੀਬ 15 ਫ਼ੀਸਦੀ ਤੱਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਮਠਿਆਈਆਂ ਮਹਿੰਗੀਆਂ ਹੋਣ ਦਾ ਵੱਡਾ ਕਾਰਨ ਸੁੱਕੇ ਮੇਵਿਆਂ (Dry Fruits) ਦੀਆਂ ਵਧਦੀਆਂ ਕੀਮਤਾਂ ਹਨ। ਇਸ ਤੋਂ ਇਲਾਵਾ ਦੁੱਧ, ਖੰਡ ਅਤੇ ਘਿਓ ਵਰਗੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਇਸ ਕਾਰਨ ਰਵਾਇਤੀ ਮਠਿਆਈਆਂ ਦੇ ਭਾਅ ਵੀ ਵਧ ਗਏ ਹਨ।

ਕਿਉਂ ਵਧ ਰਹੀ ਹੈ ਮਹਿੰਗਾਈ?

ਇਲੈਕਟ੍ਰਾਨਿਕ ਸਾਮਾਨ ਦੀਆਂ ਕੀਮਤਾਂ ਵਧਣ ਪਿੱਛੇ ਕੱਚੇ ਮਾਲ ਅਤੇ ਮਾਲ ਢੋਆ-ਢੁਆਈ ਦੇ ਵਧਦੇ ਖ਼ਰਚੇ ਮੁੱਖ ਕਾਰਨ ਹਨ। ਜਦਕਿ ਮਠਿਆਈਆਂ ਮਹਿੰਗੀਆਂ ਹੋਣ ਪਿੱਛੇ ਫ਼ਸਲਾਂ ਦਾ ਖ਼ਰਾਬ ਹੋਣਾ, ਸੁੱਕੇ ਮੇਵਿਆਂ ਦੀਆਂ ਵਧਦੀਆਂ ਕੀਮਤਾਂ ਅਤੇ ਦੁੱਧ ਤੇ ਖੰਡ ਮਹਿੰਗੀ ਹੋਣਾ ਸ਼ਾਮਲ ਹੈ। ਇਸ ਤਰ੍ਹਾਂ ਇਸ ਵਾਰ ਲੋਕਾਂ ਨੂੰ ਦੀਵਾਲੀ ਦੀ ਖਰੀਦਦਾਰੀ ਲਈ ਪਹਿਲਾਂ ਨਾਲੋਂ ਵੱਧ ਪੈਸੇ ਖ਼ਰਚਣੇ ਪੈ ਸਕਦੇ ਹਨ।



News Source link

- Advertisement -

More articles

- Advertisement -

Latest article