Cricketer Death: ਆਈਪੀਐੱਲ 2026 ਵਿਚਾਲੇ ਕ੍ਰਿਕਟ ਜਗਤ ਤੋ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਖਿਡਾਰੀ ਦਾ ਭਰੀ ਜਵਾਨੀ ਵਿੱਚ ਦੇਹਾਂਤ ਹੋ ਗਿਆ ਹੈ। ਇਸ ਖਬਰ ਕਾਰਨ ਖਿਡਾਰੀਆਂ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਵਿੱਚ ਵੀ ਸੋਗ ਦੀ ਲਹਿਰ ਹੈ। ਦਰਅਸਲ, ਇੰਗਲੈਂਡ ਦੇ ਪੋਲਟਨ-ਲੇ-ਫਿਲਡੇ (Poulton-le-Fylde) ਦੇ ਰਹਿਣ ਵਾਲੇ 17 ਸਾਲਾ ਸਟਾਰ ਕ੍ਰਿਕਟਰ ਅਬਸੀ ਅਹਿਮਦ (Absi Ahmed) ਦੀ ਮੌਤ ਹੋ ਗਈ ਹੈ। ਅਬਸੀ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਅਤੇ ਉਸਦੇ ਕਲੱਬ ਵਿੱਚ ਸੋਗ ਦੀ ਲਹਿਰ ਹੈ।
ਜਾਣੋ ਕਿਵੇਂ ਮਿਲੀ ਲਾਸ਼ ?
ਜਾਣਕਾਰੀ ਅਨੁਸਾਰ, ਪੁਲਿਸ ਨੇ ਅਬਸੀ ਅਹਿਮਦ ਦੀ ਲਾਸ਼ 7 ਅਪ੍ਰੈਲ ਨੂੰ ਬਰਾਮਦ ਕੀਤੀ ਸੀ। ਇਸ ਬਚਾਅ ਕਾਰਜ ਵਿੱਚ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਐਚ.ਐਮ. ਕੋਸਟਗਾਰਡ (HM Coastguard) ਦੀਆਂ ਟੀਮਾਂ ਸ਼ਾਮਲ ਸਨ। ਲਾਸ਼ ਨੂੰ ਕੱਢਣ ਲਈ ਬਚਾਅ ਟੀਮਾਂ ਨੂੰ ਕਾਫੀ ਮਿਹਨਤ ਕਰਨੀ ਪਈ, ਜਿਸ ਵਿੱਚ ਸਥਾਨਕ ਕਿਸਾਨਾਂ ਨੇ ਵੀ ਆਪਣੇ ਉਪਕਰਣਾਂ ਨਾਲ ਸੜਕ ਮਾਰਗ ਰਾਹੀਂ ਮਦਦ ਪਹੁੰਚਾਈ। ਕੁੰਬਰੀਆ ਪੁਲਿਸ ਦੇ ਸੁਪਰਡੈਂਟ ਪੈਟਰਿਕ ਓ’ਹਾਰਾ ਨੇ ਇਸ ਦੁਖਦ ਘੜੀ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਈ ਹੈ।
ਹੋਣਹਾਰ ਖਿਡਾਰੀ ਸਭ ਦੀਆਂ ਅੱਖਾਂ ਕਰ ਗਿਆ ਨਮ
ਅਬਸੀ ਅਹਿਮਦ ਫਿਲਡੇ ਕ੍ਰਿਕਟ ਕਲੱਬ (Fylde Cricket Club) ਦੇ ਸਰਗਰਮ ਮੈਂਬਰ ਸਨ ਅਤੇ ਉੱਥੇ ਜੂਨੀਅਰ ਕ੍ਰਿਕਟ ਖੇਡਦੇ ਸਨ। ਸਾਲ 2024 ਵਿੱਚ ਉਨ੍ਹਾਂ ਨੂੰ ਮਾਣ ਨਾਲ ਸੀਨੀਅਰ ਕੈਪ ਨੰਬਰ 205 ਪ੍ਰਦਾਨ ਕੀਤੀ ਗਈ ਸੀ। ਉਹ ਬਲੈਕਪੂਲ ਸਿਕਸਥ ਫਾਰਮ ਦੇ ਵਿਦਿਆਰਥੀ ਵੀ ਸਨ।
ਕਲੱਬ ਨੇ ਦੁੱਖ ਪ੍ਰਗਟਾਵਾ ਕੀਤਾ
ਫਿਲਡੇ ਕ੍ਰਿਕਟ ਕਲੱਬ ਦੇ ਬੁਲਾਰੇ ਨੇ ਅਬਸੀ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਅਬਸੀ ਦੇ ਭਰਾ ਆਦਿਲ, ਜੋ ਕਲੱਬ ਦੀ ਤੀਜੀ ਇਲੈਵਨ ਦੇ ਕਪਤਾਨ ਹਨ, ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ। ਕਲੱਬ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਬਸੀ ਨੂੰ ਗੁਆਉਣਾ ਪੂਰੇ ਕਲੱਬ ਲਈ ਇੱਕ ਵੱਡਾ ਘਾਟਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ