Gas Leak Explosion: ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਲੋਕਾਂ ਵਿਚਾਲੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ ਜਦੋਂ ਅਚਾਨਕ ਧਮਾਕਾ ਹੋਇਆ। ਦਰਅਸਲ, ਪਾਕਿਸਤਾਨ ਦੇ ਕਰਾਚੀ ਵਿੱਚ ਵੀਰਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਜਿਸ ਵਿੱਚ ਕਈ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਜਮਸ਼ੇਦ ਅਸ਼ਰ ਨੇ ਦੱਸਿਆ, “ਧਮਾਕਾ ਸਵੇਰੇ ਲਗਭਗ 4:30 ਵਜੇ ਓਲਡ ਸੋਲਜਰ ਬਾਜ਼ਾਰ ਇਲਾਕੇ ਵਿੱਚ ਸਥਿਤ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਹੋਇਆ, ਜਦੋਂ ਹਰ ਕੋਈ ਜਾਗ ਰਿਹਾ ਸੀ।”
ਜਾਣੋ ਕਿਵੇਂ ਹੋਇਆ ਵੱਡਾ ਧਮਾਕਾ?
ਪਾਕਿਸਤਾਨ ਵਿੱਚ ਬੀਤੇ ਦਿਨੀਂ ਰਮਜ਼ਾਨ ਦਾ ਪਹਿਲਾ ਦਿਨ ਮਨਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦਾ ਕਾਰਨ ਸਪੱਸ਼ਟ ਤੌਰ ‘ਤੇ ਗੈਸ ਲੀਕ ਹੋਣਾ ਸੀ। ਪਾਕਿਸਤਾਨ ਦੇ ਇਸ ਸਭ ਤੋਂ ਵੱਡੇ ਸ਼ਹਿਰ ਵਿੱਚ ਗੈਸ ਦੀ ਕਿੱਲਤ ਕਾਰਨ, ਕਈ ਪਰਿਵਾਰ, ਖਾਸ ਕਰਕੇ ਘੱਟ ਆਮਦਨ ਵਾਲੇ ਰਿਹਾਇਸ਼ੀ ਖੇਤਰਾਂ ਵਿੱਚ, ਆਪਣੇ ਘਰਾਂ ਵਿੱਚ ਤਰਲ ਪੈਟਰੋਲੀਅਮ ਗੈਸ (LPG) ਸਿਲੰਡਰਾਂ ਦੀ ਵਰਤੋਂ ਕਰਦੇ ਹਨ।
ਕਈ ਲੋਕਾਂ ਨੇ ਗਵਾਈ ਜਾਨ
ਪੁਲਿਸ ਸਰਜਨ ਡਾਕਟਰ ਸਮਾਇਆ ਸਈਦ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਹੁਣ ਤੱਕ ਧਮਾਕੇ ਵਾਲੀ ਥਾਂ ਤੋਂ 14 ਲਾਸ਼ਾਂ ਮਿਲੀਆਂ ਹਨ, ਜਦੋਂ ਕਿ 14 ਜ਼ਖਮੀ ਇਲਾਜ ਅਧੀਨ ਹਨ। ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਧਮਾਕੇ ਨਾਲ ਢਾਂਚੇ ਦਾ ਇੱਕ ਹਿੱਸਾ ਡਿੱਗ ਗਿਆ। ਚੀਫ ਫਾਇਰ ਅਫਸਰ ਹੁਮਾਯੂੰ ਖਾਨ ਨੇ ਕਿਹਾ, “ਅਸੀਂ ਅਜੇ ਵੀ ਮਲਬੇ ਵਿੱਚ ਤਲਾਸ਼ ਕਰ ਰਹੇ ਹਾਂ ਤਾਂ ਜੋ ਦੇਖਿਆ ਜਾ ਸਕੇ ਕਿ ਕੋਈ ਹੋਰ ਲਾਸ਼ ਜਾਂ ਜਿਉਂਦੇ ਬਚੇ ਲੋਕ ਤਾਂ ਨਹੀਂ ਹਨ।”
ਮਰਨ ਵਾਲਿਆਂ ਵਿੱਚ ਦੋ ਤੋਂ 17 ਸਾਲ ਦੀ ਉਮਰ ਦੇ ਘੱਟੋ-ਘੱਟ ਨੌਂ ਬੱਚੇ ਸ਼ਾਮਲ ਹਨ, ਜਦੋਂ ਕਿ ਜ਼ਖਮੀਆਂ ਵਿੱਚ ਸੱਤ ਬੱਚੇ ਸ਼ਾਮਲ ਹਨ। ਕਰਾਚੀ ਵਿੱਚ ਵਾਪਰਨ ਵਾਲੀ ਇਹ ਦੂਜੀ ਵੱਡੀ ਘਟਨਾ ਹੈ। ਪਿਛਲੇ ਮਹੀਨੇ ਸਦਰ ਇਲਾਕੇ ਵਿੱਚ ਇੱਕ ਥੋਕ ਅਤੇ ਪ੍ਰਚੂਨ ਬਾਜ਼ਾਰ ‘ਗੁਲ ਸ਼ਾਪਿੰਗ ਪਲਾਜ਼ਾ’ ਦੇ ਬੇਸਮੈਂਟ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ ਘੱਟੋ-ਘੱਟ 79 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ