ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਮੰਗਲਵਾਰ (7 ਜੁਲਾਈ) ਨੂੰ ਲੜੀਵਾਰ ਧਮਾਕੇ ਹੋਏ। ਇਹ ਧਮਾਕੇ ਉਸ ਵੇਲੇ ਹੋਏ, ਜਦੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸੀਰੀਆ ਦੇ ਦੌਰੇ ‘ਤੇ ਸਨ। ਇਨ੍ਹਾਂ ਧਮਾਕਿਆਂ ਦੀ ਆਵਾਜ਼ ਉਦੋਂ ਸੁਣਾਈ ਪਈ, ਜਦੋਂ ਉਹ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨਾਲ ਮੁਲਾਕਾਤ ਕਰਨ ਲਈ ਰਾਸ਼ਟਰਪਤੀ ਮਹਿਲ ਪਹੁੰਚੇ। ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਬੰਬ ਉਸ ਹੋਟਲ ਦੇ ਬਾਹਰ ਡਿੱਗਿਆ ਜਿੱਥੇ ਮੈਕਰੋਨ ਠਹਿਰੇ ਹੋਏ ਹਨ।
ਸੀਰੀਆਈ ਮੀਡੀਆ ਦੇ ਅਨੁਸਾਰ ਦੋਵੇਂ ਧਮਾਕੇ ਰਾਜਧਾਨੀ ਦਮਿਸ਼ਕ ਦੇ ਵਿੱਚ ਹੋਏ ਹਨ। ਧਮਾਕਿਆਂ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ ਅਤੇ ਧੂੰਏਂ ਦਾ ਇੱਕ ਵੱਡਾ ਗੁਬਾਰ ਅਸਮਾਨ ਵਿੱਚ ਉੱਠਦਾ ਦੇਖਿਆ। ਮਹੱਤਵਪੂਰਨ ਗੱਲ ਇਹ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਸੁਰੱਖਿਅਤ ਹਨ। ਧਮਾਕਿਆਂ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ 18 ਲੋਕ ਜ਼ਖਮੀ ਹੋ ਗਏ।
ਫਰਾਂਸ ਦੇ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਕਿ ਮੈਕਰੋਨ ਨੇ ਧਮਾਕਿਆਂ ਦੀ ਆਵਾਜ਼ ਨਹੀਂ ਸੁਣੀ ਅਤੇ ਉਹ ਬਾਅਦ ਵਿੱਚ ਸੀਰੀਆਈ ਰਾਸ਼ਟਰਪਤੀ ਨਾਲ ਮਿਲੇ। ਇਹ ਧਮਾਕੇ ਦਮਿਸ਼ਕ ਦੇ ਰਾਸ਼ਟਰੀ ਅਜਾਇਬ ਘਰ ਅਤੇ ਸੈਰ-ਸਪਾਟਾ ਮੰਤਰਾਲੇ ਦੇ ਨੇੜੇ ਹੋਏ, ਜੋ ਕਿ ਦਮਿਸ਼ਕ ਦੇ ਸਭ ਤੋਂ ਵਿਅਸਤ ਖੇਤਰਾਂ ਵਿੱਚੋਂ ਇੱਕ ਹੈ।
ਮੈਕਰੋਨ ਦੇ ਰਾਸ਼ਟਰਪਤੀ ਮਹਿਲ ਵੱਲ ਰਵਾਨਾ ਹੁੰਦਿਆਂ ਹੀ ਹੋਏ ਧਮਾਕੇ
ਪਹਿਲਾ ਧਮਾਕਾ ਮੈਕਰੋਨ ਦੇ ਕਾਫ਼ਲੇ ਦੇ ਰਾਸ਼ਟਰਪਤੀ ਮਹਿਲ ਵੱਲ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੋਇਆ। ਧਮਾਕੇ ਤੋਂ ਬਾਅਦ, ਕੂੜੇਦਾਨ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠਦਾ ਦੇਖਿਆ ਗਿਆ। ਦੂਜਾ ਧਮਾਕਾ ਕੁਝ ਮੀਟਰ ਦੀ ਦੂਰੀ ‘ਤੇ ਹੋਇਆ। ਦੂਜਾ ਧਮਾਕਾ ਘਟਨਾ ਸਥਾਨ ‘ਤੇ ਖੜੀ ਇੱਕ ਐਂਬੂਲੈਂਸ ਦੇ ਨੇੜੇ ਹੋਇਆ, ਜਿੱਥੇ ਲਗਭਗ ਦੋ ਦਰਜਨ ਲੋਕ ਇਕੱਠੇ ਸਨ।