29.7 C
Patiāla
Monday, May 6, 2024

ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚਾੜੀਆ ਨੇ ਅਸਤੀਫ਼ਾ ਦਿੱਤਾ

Must read


ਆਤਿਸ਼ ਗੁਪਤਾ

ਚੰਡੀਗੜ੍ਹ, 30 ਮਾਰਚ

ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਕੁਝ ਦਿਨ ਬਾਅਦ ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚਾੜੀਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸ੍ਰੀ ਚਾੜੀਆ ਤੋਂ ਸਣੇ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਗੈਰ-ਸਰਕਾਰੀ ਅਹੁਦੇਦਾਰ ਅਸਤੀਫਾ ਦੇ ਚੁੱਕੇ ਹਨ। ਇਨ੍ਹਾਂ ਵਿੱਚ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਪਨਕੋਫੈੱਡ ਦੇ ਚੇਅਰਮੈਨ ਅਵਤਾਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (ਪੀਐੱਸਆਈਈਸੀ) ਦੇ ਡਾਇਰੈਕਟਰ ਹਰਮੇਸ਼ ਚੰਦਰ, ਇਨਫੋਟੈੱਕ ਦੇ ਉਪ ਚੇਅਰਮੈਨ ਕਾਰਤਿਕ ਵਡੇਰਾ, ਡਾਇਰੈਕਟਰ ਮਨਜੀਤ ਸਿੰਘ ਸਰੋਆ, ਸਤੀਸ਼ ਕਾਂਸਲ, ਸੁਰਜੀਤ ਸਿੰਘ ਭੂਨ ਅਤੇ ਡਾ. ਨਰੇਸ਼ ਪਰੂਥੀ ਵੀ ਅਸਤੀਫਾ ਦੇ ਚੁੱਕੇ ਹਨ।



News Source link

- Advertisement -

More articles

- Advertisement -

Latest article