ਮੁੰਬਈ: ਵਿਦੇਸ਼ੀ ਬਾਜ਼ਾਰਾਂ ਵਿੱਚ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਤੇ ਪੂੰਜੀ ਦਾ ਨਿਕਾਸ ਵਧਣ ਕਰਕੇ ਭਾਰਤੀ ਰੁਪਿਆ ਅੱਜ 9 ਪੈਸੇ ਟੁੱਟ ਕੇ ਡਾਲਰ ਦੇ ਮੁਕਾਬਲੇ 79.90 ਦੇ ਨਵੇਂ ਰਿਕਾਰਡ ਪੱਧਰ ਨੂੰ ਪੁੱਜ ਗਿਆ। ਕੌਮਾਂਤਰੀ ਬਾਜ਼ਾਰਾਂ ਵਿੱਚ ਕੱਚੇੇ ਤੇਲ ਦੀਆਂ ਕੀਮਤਾਂ ਘਟਣ ਕਰਕੇ ਹਾਲਾਂਕਿ ਰੁਪਏ ਨੂੰ ਹੋਣ ਵਾਲਾ ਨੁਕਸਾਨ ਕੁਝ ਘਟ ਗਿਆ। ਅੰਤਰ-ਬੈਂਕ ਵਿਦੇਸ਼ੀ ਕਰੰਸੀ ਤਬਾਦਲਾ ਬਾਜ਼ਾਰ ਵਿੱਚ ਸਥਾਨਕ ਕਰੰਸੀ 79.72 ਦੇ ਪੱਧਰ ’ਤੇ ਖੁੱਲ੍ਹੀ ਸੀ ਤੇ ਦਿਨ ਦੇ ਕਾਰੋਬਾਰ ਦੌਰਾਨ ਇਹ ਡਾਲਰ ਦੇ ਮੁਕਾਬਲੇ 79.71 ਦੇ ਸਿਖਰ ਅਤੇ 79.92 ਦੀ ਨਿਵਾਣ ਤੱਕ ਵੀ ਗਈ। ਆਖਿਰ ਨੂੰ ਰੁਪਿਆ ਇਕ ਡਾਲਰ ਦੇ ਮੁਕਾਬਲੇ 79.90 ਦੇ ਪੱਧਰ ਨੂੰ ਬੰਦ ਹੋਇਆ। -ਪੀਟੀਆਈ