43.6 C
Patiāla
Thursday, May 16, 2024

ਅਫ਼ਗਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ 10 ਮੌਤਾਂ

Must read


ਇਸਲਾਮਾਬਾਦ, 8 ਜੁਲਾਈ

ਅਫ਼ਗਾਨਿਸਤਾਨ ਦੇ ਉੱਤਰੀ ਅਤੇ ਪੂਰਬੀ ਖਿੱਤੇ ਵਿੱਚ ਬੇਮੌਸਮੇ ਮੀਂਹ ਅਤੇ ਹੜ੍ਹ ਕਾਰਨ ਦੋ ਬੱਚਿਆਂ ਸਮੇਤ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਅੱਜ ਦੱਸਿਆ ਕਿ ਹੜ੍ਹਾਂ ਕਾਰਨ 11 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਸਭ ਤੋਂ ਜ਼ਿਆਦਾ ਨੁਕਸਾਨ ਪੂਰਬੀ ਨੰਗਰਹਾਰ, ਨੂਰਿਸਤਾਨ ਅਤੇ ਗ਼ਨੀ ਸੂਬਿਆਂ ਤੋਂ ਇਲਾਵਾ ਉੱਤਰ ਵਿੱਚ ਪਰਵਾਨ ’ਚ ਹੋਇਆ ਹੈ। ਪੰਜ ਤੇ ਛੇ ਜੁਲਾਈ ਨੂੰ ਪਏ ਭਾਰੀ ਮੀਂਹ ਕਾਰਨ 280 ਤੋਂ ਵੱਧ ਘਰ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਨੌਂ ਸੂਬਿਆਂ ਵਿੱਚ ਚਾਰ ਪੁਲ ਅਤੇ ਅੱਠ ਕਿਲੋਮੀਟਰ ਸੜਕ ਸਮੇਤ ਹੋਰ ਨੁਕਸਾਨ ਵੀ ਹੋਇਆ ਹੈ।





News Source link

- Advertisement -

More articles

- Advertisement -

Latest article