40.6 C
Patiāla
Monday, May 13, 2024

ਬਰਮਿੰਘਮ ਟੈਸਟ ਮੈਚ: ਪਹਿਲੇ ਦਿਨ ਦੀ ਖੇਡ ਸਮਾਪਤੀ ’ਤੇ ਭਾਰਤ ਨੇ 7 ਵਿਕਟਾਂ ਗੁਆ ਕੇ 338 ਦੋੜਾਂ ਬਣਾਈਆਂ

Must read


ਬਰਮਿੰਘਮ, 1 ਜੁਲਾਈ

ਭਾਰਤ ਤੇ ਇੰਗਲੈਂਡ ਵਿਚਾਲੇ ਇਥੇ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਰਿਸ਼ਭ ਪੰਤ ਦੇ ਸੈਂਕੜੇ ਦੀ ਬਦੌਲਤ ਟੀਮ ਇੰਡੀਆ ਨੇ ਮੈਚ ਵਿੱਚ ਬਿਹਤਰੀਨ ਫਾਈਟਬੈਕ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 98 ਦੌੜਾਂ ਦੇ ਸਕੋਰ ’ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਮਗਰੋਂ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਨੇ ਛੇਵੇਂ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਸ਼ਭ 111 ਗੇਂਦਾਂ ਵਿੱਚ 146 ਦੌੜਾਂ ਬਣਾ ਕੇ ਪੈਵੀਲੀਅਨ ਪਰਤਿਆ। ਉਸ ਨੂੰ ਜੋਅ ਰੂਟ ਨੇ ਆਊਟ ਕੀਤਾ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਇਕ ਵਾਰ ਮੁੜ ਨਾਕਾਮ ਰਹਿਣ ਤੋਂ ਬਾਅਦ ਰਿਸ਼ਭ ਪੰਤ ਦੀ ਚੰਗੀ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਖ਼ਿਲਾਫ਼ ਚਾਹ ਦੇ ਸਮੇਂ ਤਕ ਪੰਜ ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ ਸਨ। ਇਸ ਵੇਲੇ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਕਰੀਜ਼ ’ਤੇ ਸਨ। ਰਿਸ਼ਭ ਪੰਤ 52 ਗੇਂਦਾਂ ਵਿੱਚ 53 ਦੌੜਾਂ ਬਣਾ ਕੇ ਅਤੇ ਰਵਿੰਦਰ ਜਡੇਜਾ 65 ਗੇਂਦਾਂ ’ਤੇ 32 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਗੇਂਦਬਾਜ਼ ਮੈਥਿਊ ਪੌਟਸ ਨੇ ਹਨੁਮਾ ਵਿਹਾਰੀ (20) ਤੇ ਵਿਰਾਟ ਕੋਹਲੀ (11) ਨੂੰ ਜਲਦੀ ਆਊਟ ਕਰ ਦਿੱਤਾ। ਇਸੇ ਤਰ੍ਹਾਂ ਸ਼੍ਰੇਅਸ ਆਈਅਰ 15 ਦੌੜਾਂ ਬਣਾ ਕੇ ਜੇਮਸ ਐਂਡਰਸਨ ਦੀ ਗੇਂਦ ’ਤੇ ਆਊਟ ਹੋ ਗਿਆ। ਲੰਚ ਵੇਲੇ ਤਕ ਭਾਰਤ ਨੇ 20.1 ਓਵਰਾਂ ਵਿਚ ਦੋ ਵਿਕਟਾਂ ਗੁਆ ਕੇ 53 ਦੌੜਾਂ ਬਣਾਈਆਂ ਸਨ ਤੇ ਮੀਂਹ ਕਾਰਨ ਲੰਚ ਬਰੇਕ ਜਲਦੀ ਲੈਣਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article