ਮੈਥਿਊਜ਼ ਤੇ ਤੂਬਾ ਬਿਹਤਰੀਨ ਕ੍ਰਿਕਟਰ ਐਲਾਨੇ

0
284


ਦੁਬਈ: ਸ੍ਰੀਲੰਕਾ ਦਾ ਐਂਜਲੋ ਮੈਥਿਊਜ਼ ਅਤੇ ਪਾਕਿਸਤਾਨ ਦੀ ਸਪਿਨਰ ਤੂਬਾ ਹਸਨ ਆਈਸੀਸੀ ਦੇ ‘ਪਲੇਅਰ ਆਫ ਦਿ ਮੰਥ’ ਚੁਣੇ ਗਏ। ਮੈਥਿਊਜ਼ ਨੂੰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਬਦਲੇ ਇਹ ਐਵਾਰਡ ਦਿੱਤਾ ਗਿਆ। ਉਸ ਨੇ ਦੋ ਮੁਕਾਬਲਿਆਂ ਵਿੱਚ 172 ਦੀ ਔਸਤ ਨਾਲ 344 ਦੌੜਾਂ ਬਣਾਈਆਂ। ਇਸੇ ਤਰ੍ਹਾਂ 21 ਸਾਲਾ ਲੈੱਗ ਸਪਿਨਰ ਤੂਬਾ ਹਸਨ ਨੂੰ ਸ੍ਰੀਲੰਕਾ ਖ਼ਿਲਾਫ਼ ਟੀ-20 ਲੜੀ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਆਪਣੀ ਪਲੇਠੀ ਲੜੀ ਵਿੱਚ ਉਸ ਨੇ 8.8 ਦੀ ਔਸਤ ਨਾਲ ਪੰਜ ਵਿਕਟਾਂ ਲਈਆਂ। ਉਸ ਨੇ 3.66 ਦੀ ਦਰ ਨਾਲ ਦੌੜਾਂ ਦਿੱਤੀਆਂ। ਤੂਬਾ ਪਾਕਿਸਤਾਨ ਦੀ ਪਹਿਲੀ ਮਹਿਲਾ ਖਿਡਾਰਨ ਹੈ, ਜਿਸ ਨੇ ਇਹ ਐਵਾਰਡ ਜਿੱਤਿਆ ਹੈ। -ਪੀਟੀਆਈ



News Source link

LEAVE A REPLY

Please enter your comment!
Please enter your name here