ਸਰਹੱਦੀ ਚੌਕੀ ਭਰੋਭਾਲ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ

Must read


ਪੱਤਰ ਪ੍ਰੇਰਕ

ਅਟਾਰੀ, 8 ਜੂਨ

ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਭਰੋਭਾਲ ਨੇੜਿਓਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ ਕੰਡਿਆਲੀ ਤਾਰ ਤੋਂ ਪਾਰ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਚੌਕੀ ਭਰੋਭਾਲ ਨੇੜਿਓਂ ਦੋ ਪੈਕੇਟ ਬਰਾਮਦ ਕੀਤੇ, ਜਾਂਚ ਮਗਰੋਂ ਉਨ੍ਹਾਂ ਵਿੱਚ ਹੈਰੋਇਨ ਹੋਣ ਦੀ ਪੁਸ਼ਟੀ ਹੋਈ। ਇਸੇ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਅੱਜ ਸਰਹੱਦੀ ਚੌਕੀ ਦਾਉਕੇ ਨੇੜੇ ਪਾਕਿਸਤਾਨ ਵੱਲੋਂ ਡਰੋਨ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਦੀ ਆਵਾਜ਼ ਸੁਣਾਈ ਦਿੱਤੀ, ਪਰ ਛੇਤੀ ਹੀ ਡਰੋਨ ਪਾਕਿਸਤਾਨ ਵੱਲ ਪਰਤ ਗਿਆ। ਦੂਜੇ ਪਾਸੇ ਚੌਕੀ ਬੁਰਜ ਨੇੜੇ ਮੁੜ ਡਰੋਨ ਦੀ ਆਵਾਜ਼ ਸੁਣੀ ਗਈ ਤਾਂ ਜਵਾਨਾਂ ਨੇ ਡਰੋਨ ’ਤੇ ਕਈ ਫਾਇਰ ਕੀਤੇ, ਜਿਸ ਮਗਰੋਂ ਡਰੋਨ ਪਾਕਿਸਤਾਨ ਵੱਲ ਮੁੜ ਗਿਆ। 





News Source link

- Advertisement -

More articles

- Advertisement -

Latest article